ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਪਰਾਗਪੁਰ ਵਿੱਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਜੋਂ ਪਿੰਡ ਪਰਾਗਪੁਰ ਦੀ ਗ੍ਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਕਮੇਟੀ ਪਰਾਗਪੁਰ ਵਲੋਂ ਚਾਹ ਪਕੌੜਿਆਂ ਦੇ ਲੰਗਰ ਲਾਏ ਗਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਇਸ ਸਾਲ ਵੀ 14 ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ 9 ਵਜੇ ਤੋਂ 2 ਵਜੇ ਤੱਕ ਚਾਹ ਪਕੌੜਿਆਂ ਦੇ ਲੰਗਰ ਚਲਾਏ ਜਾ ਰਹੇ ਹਨ ਪੱਤਰਕਾਰ ਨਾਲ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਪਰਾਗਪੁਰ ਨੇ ਦੱਸਿਆਂ ਕਿ ਜੋ ਸਾਡੇ ਦੇਸ਼ ਨੂੰ ਬਾਬਾ ਸਾਹਿਬ ਦੀ ਦੇਣ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈਣ ਬਾਅਦ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਉਸ ਸਮੇਂ ਦਲਿਤ ਪਰਿਵਾਰਾਂ ਨਾਲ ਬਹੁਤ ਵਧੀਕੀਆਂ ਕੀਤੀਆਂ ਜਾਂਦੀਆਂ ਸਨ ਉਹਨਾਂ ਨੂੰ ਪੜ੍ਹਾਈ ਤੋਂ ਸਿੱਖਿਆ ਤੋਂ ਵਾਂਝੇ ਕੀਤਾ ਜਾਂਦਾ ਸੀ ਵੱਡੀਆਂ ਜਾਤਾਂ ਦੇ ਲੋਕਾਂ ਦੇ ਨਾਲ ਬੈਠ ਕੇ ਪੜ੍ਹ ਨਹੀ ਸਕਦੇ ਸਨ ਪਾਣੀ ਨਹੀਂ ਪੀ ਸਕਦੇ ਸਨ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਗਰੀਬ ਹੋਣ ਦੇ ਨਾਤੇ ਉਹਨਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਤੇ ਭਾਰਤ ਦਾ ਸੰਵਿਧਾਨ ਲਿਖਿਆ ਇਹ ਸੰਵਿਧਾਨ ਨਾਲ ਹਰ ਗਰੀਬ ਤੋਂ ਗਰੀਬ ਬੱਚੇ ਨੂੰ ਸਿੱਖਿਆ ਨਾਲ ਸਿਹਤ ਸਹੂਲਤਾਂ ਉਹਨਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰਕ ਕੀਤਾ ਤੇ ਉਸ ਸਮੇਂ ਦੇ ਸਰਕਾਰਾਂ ਨਾਲ ਲੜ ਕੇ ਉਹਨਾਂ ਦੇ ਹੱਕ ਲੈ ਕੇ ਦਿੱਤੇ ਉਹਨਾਂ ਦੀ ਇਸ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ 14 ਅਪ੍ਰੈਲ 1891 ਦੇ ਦਿਨ ਨੂੰ ਚੇਤੇ ਕਰਦਿਆਂ ਦੱਸਿਆਂ ਵੀ ਉਸ ਦਿਨ ਇਹ ਮਹਾਨ ਵਿਅਕਤੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਛਾਵਣੀਂ ਵਿਚ ਹੋਇਆ ਉਨਾਂ ਨੇ ਪ੍ਰਾਇਮਰੀ ਮਿਡਲ ਹਾਈ ਸਕੈਂਡਰੀ ਦੀ ਪ੍ਰੀਖਿਆ ਤੋਂਂ ਬਾਅਦ ਬਾਹਰਲੇ ਮੁਲਕਾਂ ਵਿੱਚ ਅਮਰੀਕਾ ਇੰਗਲੈਂਡ ਕਈ ਦੇਸ਼ਾਂ ਵਿੱਚ ਉੱਚ ਤੋਂ ਉੱਚ ਡਿਗਰੀਆਂ ਹਾਸਲ ਕਰਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਅੱਜ ਵੀ ਤੁਸੀਂ ਉਦਾਹਰਨ ਤੌਰ ਤੇ ਕੋਲੰਬੀਆ ਯੂਨੀਵਰਸਿਟੀ ਅਤੇ ਅਨੇਕਾਂ ਯੂਨੀਵਰਸਿਟੀਆਂ ਵੱਖ ਵੱਖ ਦੇਸ਼ਾਂ ਵਿੱਚ ਜਿੱਥੇ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਹਨ ਤੇ 14 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਹਾੜੇ ਮਨਾਇਆ ਜਾਂਦਾ ਹੈ ਇਸ ਮੌਕੇ ਮੋਹਣ ਲਾਲ, ਭਜਨ ਲਾਲ ਸੋਢੀ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਮਨਜਿੰਦਰ ਸਿੰਘ, ਜੀਤ ਰਾਮ, ਸ਼ਾਦੀ ਰਾਮ, ਵਿਜੇ ਕੁਮਾਰ, ਪਰਸ਼ੋਤਮ ਕੁਮਾਰ, ਪ੍ਰਦੀਪ ਕੁਮਾਰ, ਵਿਸ਼ੂ ਯੋਗਰਾਜ, ਦਲਜੀਤ ਸਿੰਘ , ਪ੍ਰਨੀਤ ਕੁਮਾਰ ਕਮਲ ਹਲਵਾਈ ਪੁਰਾਗਪੁਰ ਅਨੇਕਾਂ ਸੰਗਤਾਂ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



