ਪਿੰਡ ਰਸੂਲਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ 150 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ, 21 ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) :- ਸਮੂਹ ਐਨ ਆਰ ਆਈ, ਗ੍ਰਾਮ ਪੰਚਾਇਤ ਰਸੂਲਪੁਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਰਸੂਲਪੁਰ ਵਿਖੇ ਮੁਫ਼ਤ ਅੱਖਾਂ ਦਾ ਚੈੱਕ ਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਪੰਚ ਦਲਜੀਤ ਸਿੰਘ ਸਾਧੜਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਮਨੁੱਖੀ ਸਰੀਰ ਦੇ ਹੋਰ ਅੰਗਾਂ ਦਾ ਚੈੱਕ ਅੱਪ ਜ਼ਰੂਰੀ ਹੈ ਉੱਥੇ ਅੱਖਾਂ ਸਰੀਰ ਦਾ ਨਾਜ਼ੁਕ ਅੰਗ ਹੈ। ਇਸ ਦਾ ਚੈੱਕ ਅੱਪ ਵੀ ਅਤੀ ਜ਼ਰੂਰੀ ਹੈ। ਇਸ ਮੌਕੇ 150 ਤੋਂ ਵੱਧ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ। ਚੈੱਕਅਪ ਕਰਨ ਦੀ ਭੂਮਿਕਾ ਸੇਠ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ ਦੇਵ ਆਸ਼ੀਸ਼ ਸੇਠ ਅਤੇ ਉਨ੍ਹਾਂ ਦੇ ਸਟਾਫ ਵਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ 21 ਮਾਰੀਜਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਮੌਕੇ ਤੇ ਮਾਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਇਸ ਮੌਕੇ ਡਾ ਦੇਸ ਰਾਜ, ਆਸਿਫ, ਜੀਤ ਰਾਮ, ਪ੍ਰਿਅੰਕਾ, ਜੋਗੀਨਾ, ਪੰਚ ਮਹਿੰਦਰ ਸਿੰਘ, ਪੰਚ ਜਨਕ ਰਾਜ, ਪੰਚ ਤਰਸੇਮ ਲਾਲ, ਪੰਚ ਜਸਵਿੰਦਰ ਕੌਰ, ਪੰਚ ਹਰਵਿੰਦਰ, ਪੰਚ ਬਲਜੀਤ ਸਿੰਘ, ਪੰਚ ਸੁਨੀਤਾ ਰਾਣੀ, ਗਿਆਨ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੰਤ ਸਤਨਾਮ ਸਿੰਘ ਮਹਿਦੂਦ ਵਾਲੇ ਨਾਲ ਗੱਲਬਾਤ ਕੀਤੀ ਐਮ ਐਲ ਏ ਨੱਛਤਰ ਪਾਲ ਨੇ
Next articleਧੀਆਂ