HOME ਪਿੰਡ ਰੈਲ ਵਿੱਚ ਸ਼ਹੀਦਾਂ ਦੀ ਪੁਰਾਣੀ ਯਾਦਗਾਰੀ ਸੜਕ ਦਾ ਪੱਕਾ ਕਰਨ ਦਾ...

ਪਿੰਡ ਰੈਲ ਵਿੱਚ ਸ਼ਹੀਦਾਂ ਦੀ ਪੁਰਾਣੀ ਯਾਦਗਾਰੀ ਸੜਕ ਦਾ ਪੱਕਾ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੂਰੂ

ਫੋਟੋ ਕੈਪਸ਼ਨ :ਹਰਸਿਮਰਨ ਜੋਤ ਸਿੰਘ ਕਲੇਰ

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲ ਵਿੱਚ 1971 ਭਾਰਤ -ਪਾਕ ਯੁੱਧ ਵਿਚ ਪਿੰਡ ਦੇ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਬਣੀ ਸੜਕ ਜੋ ਕਿ ਕਾਫੀ ਸਮਾਂ ਪਹਿਲਾਂ ਖੱਡ ਦੇ ਪਾਣੀ ਨਾਲ ਰੁੜ ਗਈ ਸੀ ਅਤੇ ਰਸਤਾ ਬਿੱਲਕੁਲ ਬੰਦ ਹੋ ਗਿਆ ਸੀ । ਹੁਣ ਗ੍ਰਾਮ ਪੰਚਾਇਤ ਦੁਆਰਾ ਉਸ ਪੁਰਾਣੇ ਰਸਤੇ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਇਹ ਰਸਤਾ ਚਾਲੂ ਹੋਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ। ਕਿਉਂਕਿ ਇਹ ਰਸਤਾ ਪਿੰਡ ਨੂੰ ਨੈਸ਼ਨਲ ਹਾਈਵੇ ਨਾਲ ਸਿੱਧਾ ਜੋੜਦਾ ਹੈ ਜਦਕਿ ਬਾਕੀ ਰਸਤੇ ਤੰਗ ਹਾਲਤ ਵਿੱਚ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੈਲ ਸਰਪੰਚ  ਅਨੀਤਾ ਨੇ ਦੱਸਿਆ ਕਿ ਸਾਡੇ ਕੋਲ ਜਿਨੀਂ ਰਾਸ਼ੀ ਸੀ ਉਸ ਨਾਲ ਅਸੀਂ ਰਸਤਾ ਬਣਾਉਣ ਦਾ ਕੰਮ ਕਰ ਰਹੇ ਹਾਂ। ਕੰਮ ਪੂਰਾ ਕਰਨ ਲਈ ਹੋਰ ਗ੍ਰਾਂਟ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹੋਰ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ। ਕੰਮ ਸ਼ੁਰੂ ਕਰਵਾਉਣ ਸਮੇਂ ਸਮਾਜ ਸੇਵੀ ਸੱਤਪਾਲ ਸੰਧੂ, ਮੈਂਬਰ ਪੰਚਾਇਤ ਦਲੀਪ ਘਈ, ਮੈਂਬਰ ਪੰਚਾਇਤ ਸੁਖਵਿੰਦਰ ਬਿੰਦੀ, ਮੈਂਬਰ ਪੰਚਾਇਤ ਬਹਾਦਰ ਖਾਨ, ਬਾਬੂ ਮਲਕੀਅਤ ਚੰਦ, ਰਛਪਾਲ ਰਾਣਾ,ਸੋਢੀ ਰਾਮ, ਪ੍ਰੇਮ ਰਾਣਾ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਲਦੇਵ ਰਾਹੀ: ਕਲਮ ਦਾ ਧਨੀ, ਸਟੇਜ ਦਾ ਸੁਚੱਜਾ ਐਂਕਰ
Next articleਕਾਠਗੜ੍ਹ ਪੁਲਿਸ ਵੱਲੋਂ 9 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ