ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਦੇ ਪ੍ਰਸਿੱਧ ਪਿੰਡ ਨਿੱਘੀ ਵਿਖੇ ਬਾਬਾ ਸਿੱਧ ਚਾਨੋ ਜੀ ਨੂੰ ਸਮਰਪਿਤ ਛਿੰਝ ਮੇਲਾ 12 ਅਕਤੂਬਰ ਐਤਵਾਰ ਨੂੰ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਵੀਰ ਚੇਚੀ , ਅਤੇ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਵਲੋਂ ਜੋ ਛਿੰਝ ਮੇਲਾ ਅਗਸਤ ਮਹੀਨੇ ਵਿੱਚ ਕਰਵਾਇਆ ਜਾਣਾ ਸੀ ਉਹ ਭਾਰੀ ਬਰਸਾਤ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਪੰਚਾਇਤ ਤੇ ਨਗਰ ਨਿਵਾਸੀਆਂ ਦੀ ਸਲਾਹ ਅਨੁਸਾਰ ਇਹ ਛਿੰਝ ਮੇਲਾ 12 ਅਕਤੂਬਰ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਨਾਮਵਰ ਪਹਿਲਵਾਨ ਪਹੁੰਚ ਰਹੇ ਹਨ। ਮੌਕੇ ਕਾਬਲ ਸਿੰਘ ਚੇਚੀ ਸੰਦੀਪ ਨੰਬਰਦਾਰ,ਦੀਪਾ ਨਿੱਘੀ ਸਰਪੰਚ, ਰੂਪ ਲਾਲ ਚੇਚੀ, ਸੁਰਜੀਤ ਕਟਾਰੀਆ ਪੰਚ, ਰਤਨ ਚੰਦ ਮੀਲੂ, ਸਰਵਣ ਮੀਲੂ, ਇਕਬਾਲ ਸਿੰਘ, ਸੁਖਦੇਵ ਚੇਚੀ, ਦਵਿੰਦਰ ਕੁਮਾਰ ਪੰਚ, ਰਾਮਸ਼ਾਹ ਚੇਚੀ, ਠੇਕੇਦਾਰ ਪਵਨ ਕੁਮਾਰ, ਬਲਦੇਵ ਚੇਚੀ, ਮਹਿੰਦਰ ਪਾਲ, ਠੇਕੇਦਾਰ ਚਰਨਜੀਤ ਕਟਾਰੀਆ, ਠੇਕੇਦਾਰ ਪ੍ਰਵੀਨ ਚੇਚੀ, ਦਵਿੰਦਰ ਕੁਮਾਰ, ਸਤਨਾਮ ਚੇਚੀ, ਠੇਕੇਦਾਰ ਰਾਮਦਾਸ, ਤੀਰਥ ਰਾਮ ਕਟਾਰੀਆ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



