HOME ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਭਾਰਤ ਨੂੰ ਦੇਣ...

ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਭਾਰਤ ਨੂੰ ਦੇਣ ਵਿਸ਼ੇ ‘ਤੇ 14 ਨਵੰਬਰ ਨੂੰ ਹੋਵੇਗੀ ਵਿਸ਼ੇਸ਼ ਵਿਚਾਰ ਗੋਸ਼ਟੀ- ਬਾਵਾ

1

ਕਿਹਾ– ਨਹਿਰੂ ਜੀ ਵੱਲੋਂ ਲਿਖੀਆਂ ਪੁਸਤਕਾਂ ਉਹਨਾਂ ਦੀ ਆਧੁਨਿਕ ਭਾਰਤ ਪ੍ਰਤੀ ਸੋਚ ਦਾ ਪ੍ਰਤੀਕ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ. ਏ.)– ਆਧੁਨਿਕ ਭਾਰਤ ਦੇ ਨਿਰਮਾਤਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭਾਰਤ ਨੂੰ ਦੇਣ ਵਿਸ਼ੇ ‘ਤੇ ਹੋਵੇਗੀ ਵਿਸ਼ੇਸ਼ ਵਿਚਾਰ ਗੋਸ਼ਟੀ। ਇਹ ਜਾਣਕਾਰੀ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਜੋ ਕੁਲ ਹਿੰਦ ਕਾਂਗਰਸ ਦੇ (ਓ.ਬੀ.ਸੀ) ਵਿਭਾਗ ਦੇ ਕੋਆਰਡੀਨੇਟਰ ਇੰਚਾਰਜ ਹਿਮਾਚਲ ਪ੍ਰਦੇਸ਼ ਹਨ, ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿਚਾਰ ਗੋਸ਼ਟੀ ਸਮਾਗਮ ਦਾ ਆਯੋਜਨ ਲੁਧਿਆਣਾ ਦੇ ਦੱਖਣੀ ਹਲਕੇ ਵਿੱਚ ਕੀਤਾ ਜਾਵੇਗਾ। ਸ਼੍ਰੀ ਬਾਵਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਹੀ ਦੇਣ ਹੈ ਜੋ ਭਾਖੜਾ ਡੈਮ ਬਣਿਆ, ਬਿਜਲੀ ਆਈ, ਇੰਡਸਟਰੀ ਖੇਤੀ ਪ੍ਰਫੁੱਲਿਤ ਹੋਈ, ਘਰਾਂ ਵਿੱਚ ਲਾਟੂ ਜਗਮਗਾਏ ਅਤੇ ਉਹਨਾਂ ਦੀ ਹੀ ਦੇਣ ਹੈ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਜੋ ਕਣਕ ਇੱਕ ਏਕੜ ਵਿੱਚੋਂ 1960-62 ਵਿੱਚ ਤਿੰਨ ਕੁਇੰਟਲ ਹੁੰਦੀ ਸੀ ਉਸ ਦੀ ਪੈਦਾਵਾਰ ਨਵੇਂ ਬੀਜ ਆਉਣ ਨਾਲ 25 ਕੁਇੰਟਲ ਪ੍ਰਤੀ ਏਕੜ ਤੱਕ ਪੁੱਜੀ। ਸਭ ਨਹਿਰੂ ਜੀ ਦੀ ਅਗਾਹ ਵਧੂ ਸੋਚ ਦਾ ਨਤੀਜਾ ਹੈ। ਬਾਵਾ ਨੇ ਕਿਹਾ ਕਿ ਉਹਨਾਂ ਕਾਂਗਰਸ ਪ੍ਰਧਾਨ ਅਤੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 2026 ਦਾ ਸਾਲ ਨਹਿਰੂ ਦੇ ਨਾਮ ਕਰਦੇ ਹੋਏ ਉਹਨਾਂ ਦੀ ਆਧੁਨਿਕ ਭਾਰਤ ਨੂੰ ਦੇਣ ਦੇ ਵਿਸ਼ੇ ‘ਤੇ ਸਮਾਗਮ ਆਯੋਜਿਤ ਕੀਤੇ ਜਾਣ। ਉਹਨਾਂ ਦੀਆਂ ਪੁਸਤਕਾਂ ਡਿਸਕਵਰੀ ਆਫ ਇੰਡੀਆ (Discovery of India), ਐਨ ਆਟੋਬਾਇਓਗਰਾਫੀ (An Autobiography), ਲੈਟਰਸ ਫਰੌਮ ਏ ਫਾਦਰ ਟੂ ਹਿਜ਼ ਡੌਟਰ (Letters from a Father to His Daughter) ਜੋ ਜ਼ੇਲ੍ਹ ਤੋਂ ਨਹਿਰੂ ਜੀ ਨੇ ਇੰਦਰਾ ਗਾਂਧੀ ਦੇ ਨਾਮ ਚਿੱਠੀਆਂ ਲਿਖੀਆਂ ਸਨ, ਇਸ ਦਾ ਤਰਜਮਾ ਕਰਵਾ ਕੇ ਹੇਠਲੇ ਪੱਧਰ ਤੱਕ ਪੁਸਤਕਾਂ ਪਹੁੰਚਾਈਆਂ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
Next articleਪਿੰਡ ਨਿੱਘੀ ਵਿਖੇ ਛਿੰਝ ਮੇਲਾ 12 ਨੂੰ