ਮਾਹਿਲਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਕਿੱਟੀ ਨੇ ਆਪਣੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਲਿਜਾਂਦੇ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜੀਅ ਜਾਨ ਲੱਗਾ ਦਿੱਤੀ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਅੱਜ ਨੰਗਲ ਪਿੰਡ ਮਾਨਾ ਵਿੱਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੇ ਕਿਹਾ ਕਿ ਚੱਬੇਵਾਲ ਹਲਕੇ ਨੂੰ ਵਿਕਾਸ ਤੋਂ ਵਾਂਝਾ ਰੱਖਣ ਲਈ ਲੋਕ ਡਾਕਟਰ ਰਾਜ ਕੁਮਾਰ ਨੂੰ ਕਦੇ ਮਾਫ਼ ਨਹੀਂ ਕਰਨਗੇ ਹਜੇ ਵੀ ਕਈ ਸੜਕਾਂ ਅਜਿਹੀਆਂ ਹਨ। ਜਿਨ੍ਹਾਂ ਨੂੰ ਰਿਪੇਅਰ ਤੱਕ ਨਹੀਂ ਕੀਤਾ ਜਾ ਸਕਿਆ। ਕੋਈ ਉਦਯੋਗ ਤਾਂ ਕਿ ਲਗਾਉਣਾ ਸੀ ਲੱਗੇ ਕਾਰਖਾਨੇ ਵੀ ਬੰਦ ਹੋਣ ਨੂੰ ਫਿਰਦੇ ਹਨ। ਉਨ੍ਹਾਂ ਕਿਹਾ ਕਿ ਅਗਰ ਉਹ ਵਿਧਾਇਕ ਚੁਣੇ ਜਾਂਦੇ ਹਾਂ ਤਾਂ ਉਨ੍ਹਾਂ ਦਾ ਮਕਸਦ ਹਲਕੇ ਦਾ ਵਿਕਾਸ ਪ੍ਰਮੁੱਖਤਾ ਹੋਵੇਗੀ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਢਾਈ ਸਾਲ ਵਿੱਚ ਹੀ ਲੋਕਾਂ ਦੇ ਮਨਾ ਵਿੱਚ ਆਪਣਾ ਵਜੂਦ ਗਵਾ ਦਿੱਤਾ ਹੈ। ਕਿਸਾਨਾਂ ਅਤੇ ਨੌਜਵਾਨ ਹੀ ਨਹੀਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਵਿੱਚ ਮੁਕ਼ਾਬਲਾ ਸਰਮਾਏਦਾਰ ਅਤੇ ਸਧਾਰਨ ਆਦਮੀ ਵਿਚਕਾਰ ਹੈ। ਇਸ ਤੋਂ ਇਲਾਵਾ ਪੱਪੂ ਅਜੜਾਮ, ਸੋਢੀ ਸਾਬਕਾ ਸਰਪੰਚ ਬਡਿਆਲ ਆਦਿ ਨੇ ਵੀ ਸੰਬੋਧਨ ਕੀਤਾ। ਮਾਨਾ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਪਿੰਡ ਭੱਟਰਾਣਾ ਦੇ ਸਾਬਕਾ ਸਰਪੰਚ ਸੋਨੂੰ ਮਰੂਲੀ ਬ੍ਰਾਹਮਣਾ ਦੇ ਸਾਬਕਾ ਸਰਪੰਚ, ਸੂਬੇਦਾਰ ਹਰਭਜਨ ਸਿੰਘ ਤੋਂ ਇਲਾਵਾ ਪਿੰਡ ਦੇ ਪੰਚ ਅਤੇ ਸਾਬਕਾ ਪੰਚ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਾਂਗਰਸ ਨੇਤਾ ਅਤੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly