HOME ਪਿੰਡ ਮਾਨਾ ਦੀ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਵਲੋਂ ਬਡੇ ਪੱਧਰ...

ਪਿੰਡ ਮਾਨਾ ਦੀ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਵਲੋਂ ਬਡੇ ਪੱਧਰ ਤੇ ਬੜੀ ਹੀ ਸ਼ਰਧਾ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਮਨਾਇਆ ਗਿਆ 

2

ਚੱਬੇਵਾਲ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ ਹਰਭਜਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ I ਕੱਲ ਪਿੰਡ ਮਾਨਾ ਹਲਕਾ ਚੱਬੇਵਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਰਜਿ ਪਿੰਡ ਮਾਨਾ ਜਿਲਾ ਹੁਸ਼ਿਆਰਪੁਰ ਅਤੇ ਸਮੂਹ ਸੰਗਤ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ. ਹਰਭਜਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਦੀ ਖੁਸ਼ੀ ਵਿੱਚ ਸਮੂਹ ਗੁਰੂ ਘਰ ਦੀ ਕਮੇਟੀ ਅਤੇ ਸੰਗਤ ਵਲੋਂ ਪੰਜ ਪ੍ਰਭਾਤ ਫੇਰੀਆਂ ਕੱਡੀਆ ਗਈਆਂ, ਇਸ ਉਪਰੰਤ ਪਹਿਲਾ ਮਿਤੀ 06-02-2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ । ਮਿਤੀ 07-02-2026 ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਨਗਰ ਕੀਰਤਨ ਸੰਗਤਾਂ ਦੇ ਭਾਰੀ ਇਕੱਠ ਦੇ ਨਾਲ ਨਗਰ ਮਾਨਾ ਦੀ ਪਰਿਕਰਮਾ ਦੌਰਾਨ ਪਿੰਡ ਮਾਨਾ ਦੇ ਸ਼੍ਰੀ ਕਲਗੀਧਰ ਗੁਰੂਦਵਾਰਾ ਸਾਹਿਬ ਵਿਖੇ ਸੰਗਤ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਸੰਗਤਾਂ ਵਾਸਤੇ ਕੜਾਹ ਪ੍ਰਸ਼ਾਦਿ ਦੀ ਦੇਗ ਅਤੇ ਲੰਗਰ ਸ਼ਕਾਏ ਗਏ I ਇਸੇ ਦੌਰਾਨ ਪਿੰਡ ਢੱਕੋਵਾਲ ਦੀ ਸਮੂਹ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਨੇ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤ ਦੇ ਲਈ ਲੰਗਰ ਤਿਆਰ ਕੀਤੇ । ਵਿਸ਼ਾਲ ਨਗਰ ਕੀਰਤਨ ਦੌਰਾਨ ਹੋਰ ਵੀ ਗੁਰੂ ਸਿੱਖ ਪਰਿਵਾਰਾਂ ਨੇ ਗੁਰੂ ਦੀਆ ਸੰਗਤਾਂ ਵਾਸਤੇ ਲੰਗਰ ਲਗਾਏ । ਇਸ ਮੌਕੇ ਵਿਸ਼ਾਲ ਨਗਰ ਕੀਰਤਨ ਵਿਚ ਗੁਰੂ ਜੀ ਦੀ ਬਾਣੀ ਅਤੇ ਕੀਰਤਨ ਲਗਾਤਾਰ ਚੱਲਿਆ । ਇਸ ਮੌਕੇ ਗੁਰੂ ਦੀਆ ਲਾਡਲੀਆਂ ਸੰਗਤਾਂ ਦਾ ਭਾਰੀ ਇਕੱਠ ਅਤੇ ਸੰਗਤ ਵਿੱਚ ਸ਼ਰਧਾ ਭਾਵਨਾ ਵੀ ਦੇਖਣ ਨੂੰ ਮਿਲੀ। ਇਹ ਕਿ ਮਿਤੀ 08-02-2026 ਨੂੰ ਸਵੇਰੇ 11.00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਅਤੇ ਇਸ ਉਪਰੰਤ ਬਾਅਦ ਵਿੱਚ ਪੰਜਾਬ ਦੇ ਮਸ਼ਹੂਰ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਵਲੋਂ ਗੁਰੂ ਸਹਿਬਾਨਾਂ ਦੀ ਬਾਣੀ ਦੇ ਨਾਲ ਜੋੜਦੇ ਹੋਏ ਆਪਣੇ ਕ੍ਰਾਂਤੀ ਕਾਰੀ ਵਿਚਾਰਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਅਦ ਵਿੱਚ ਸ ਹਰਭਜਨ ਸਿੰਘ ਪ੍ਰਧਾਨ ਅਤੇ ਸਮੂਹ ਗੁਰੂ ਘਰ ਦੀ ਕਮੇਟੀ ਮੈਂਬਰਾਂ ਨੇ ਦਾਨੀ ਸੱਜਣਾ ਨੂੰ ਸਿਰਪਾਓ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਵਰੁਪ/ ਫੋਟੋ ਦੇ ਕੇ ਸਨਮਾਨਿਤ ਕੀਤਾ I ਇਸ ਉਪਰੰਤ ਗੁਰੂ ਘਰ ਦੀ ਕਮੇਟੀ ਵਲੌ ਸੰਗਤਾਂ ਦੇ ਵਾਸਤੇ ਲੰਗਰ ਲਗਾਏ ਗਏ । ਇਸ ਮੌਕੇ ਹਾਜਰ ਪਲਵਿੰਦਰ ਮਾਨਾ ਜੀ, ਜਸਬੀਰ ਸਿੰਘ ਬੰਗੜ ਜੀ , ਡਾਕਟਰ ਸਰਵਣ ਸਿੰਘ ਜੀ ਹੈੱਡ ਗ੍ਰੰਥੀ, ਸ ਸਤਪਾਲ ਪਾਲ ਸਿੰਘ ਖਾਲਸਾ ਜੀ ਗ੍ਰੰਥੀ, ਪ੍ਰਦੀਪ ਕੁਮਾਰ ਉਪ ਪ੍ਰਧਾਨ, ਬਾਬੂ ਰੌਸ਼ਨ ਲਾਲ ਜੀ ਜਨਰਲ ਸਕੱਤਰ, ਹਰਮੇਸ਼ ਲਾਲ ਜੀ ਖਜਾਨਚੀ, ਸਾਬਕਾ ਸਰਪੰਚ ਠੇਕੇਦਾਰ ਬਲਬੀਰ ਸਿੰਘ ਸੀਨੀਅਰ ਮੈਂਬਰ, ਹਰਅਵਤਾਰ ਸਿੰਘ USA, ਰਾਜ ਕੁਮਾਰ ਉਪ ਖਜਾਨਚੀ, ਤਰਸੇਮ ਲਾਲ ਜੀ ਮੈਂਬਰ, ਲੰਬੜਦਾਰ ਬਲਵਿੰਦਰ ਸਿੰਘ, ਸਤੀਸ਼ ਕੁਮਾਰ ਸਾਬਕਾ ਸਰਪੰਚ, ਗੁਰਮੀਤ ਸਿੰਘ, ਜਗਦੀਪ , ਧਨਪਤ, ਸਵਿੰਦਰ ਕੌਰ ਸਾਬਕਾ ਸਰਪੰਚ, ਸੁਰਿੰਦਰ ਕੌਰ ਸਾਬਕਾ ਸਮਿਤੀ ਮੈਂਬਰ, ਮਨਦੀਪ ਕੌਰ ਸਾਬਕਾ ਪੰਚ, ਰਾਜਵਿੰਦਰ ਕੌਰ ਪੰਚ, ਸੁਰਿੰਦਰ ਕੌਰ, ਲਖਵਿੰਦਰ ਕੌਰ, ਬੀਬੀ ਬਚਣ ਕੌਰ, ਸਵਰਨ ਕੌਰ, ਮੁਸਕਾਨ, ਨੇਹਾ ਨਿਸ਼ਾ, ਬਿੰਦਰ, ਮੰਨਤ, ਸੀਤਲ ਕੌਰ, ਮਨਜੀਤ ਕੌਰ ਅਤੇ ਹੋਰ ਵੀ ਬੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਹਲ ਗਹਿਲਾ ਦੇ ਪੰਜ ਦਿਨ ਚੱਲਣ ਵਾਲੇ ਸਲਾਨਾ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਸ਼ੁਭ ਆਰੰਭ
Next articleਡਾਕਟਰ ਮੰਗਤ ਰਾਏ ਲਗਾਤਾਰ ਅੱਠਵੀਂ ਵਾਰ ਸਰਬਸੰਮਤੀ ਨਾਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਲਾਚੌਰ ਦੇ ਪ੍ਰਧਾਨ ਬਣੇ।