
ਮਾਪੇ ਬੱਚਿਆਂ ਨੂੰ ਉਡਾਨ ਭਰਨ ਦੇ ਮੌਕੇ ਦੇਣ- ਕੁਲਜੀਤ ਸਿੰਘ ਸਰਹਾਲ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਾਹਲ ਗਹਿਲਾ ਫੁੱਟਬਾਲ ਅਕੈਡਮੀ ਰਜਿ: ਵਲੋਂ ਪਿੰਡ ਮਾਹਲ ਗਹਿਲਾ ਵਿਖੇ ਐਨ ਆਰ ਆਈ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਮਾਹਲ ਗਹਿਲਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪੰਜ ਚੱਲਣ ਵਾਲੇ ਇਸ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੈਚਾਂ ਦਾ ਆਰੰਭ ਮੁੱਖ ਮਹਿਮਾਨ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਕਿੱਕ ਲਗਾਕੇ ਕੀਤਾ ਗਿਆ। ਸਭ ਤੋਂ ਪਹਿਲਾਂ ਮਾਹਲ ਗਹਿਲਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਸ਼ਾਨੋ ਸ਼ੌਕਤ ਨਾਲ ਆਰੰਭ ਹੋਏ ਇਸ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਮੈਚ ਪਿੰਡ ਉੱਚਾ ਲਧਾਣਾ ਤੇ ਮੰਗੂਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਕੁਲਜੀਤ ਸਿੰਘ ਸਰਹਾਲ ਮੁੱਖ ਮਹਿਮਾਨ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਮੈਚ ਦਾ ਆਰੰਭ ਕਰਵਾਇਆ। ਇਸ ਮੌਕੇ ਉਹਨਾਂ ਦੇ ਨਾਲ ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪ੍ਰਿਸੀਪਲ ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਹਾਜਰ ਸਨ। ਇਸ ਮੌਕੇ ਮੁੱਖ ਮਹਿਮਾਨ ਕੁਲਜੀਤ ਸਿੰਘ ਸਰਹਾਲ ਨੇ ਗੱਲਬਾਤ ਕਰਦਿਆਂ ਜਿੱਥੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉੱਥੇ ਬੱਚਿਆਂ ਨੂੰ ਖੇਡਾਂ ਦਾ ਹਿੱਸਾ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਅੱਜ ਕੱਲ ਖੇਡਾਂ ਵਿੱਚ ਬੱਚਿਆਂ ਭਵਿੱਖ ਬਹੁਤ ਹੀ ਸ਼ਾਨਦਾਰ ਹੈ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਬੱਚੇ ਜੋ ਵੀ ਕਰਨਾ ਚਾਹੁੰਣ ਉਹਨਾਂ ਨੂੰ ਉਡਾਨ ਭਰਨ ਦਿਉ। ਬੱਚਿਆਂ ਤੇ ਆਪਣੀ ਮਰਜੀ ਨਾ ਥੋਪੋ। ਇਸ ਮੌਕੇ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਮਾਹਲ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਆਲ ਉਪਨ, ਪਿੰਡ ਪੱਧਰ, ਬੀ ਟੀਮਾਂ, ਸੀ ਟੀਮਾਂ ਅੰਡਰ 15 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਆਲ ਉਪਨ ਜਿੱਤਣ ਵਾਲੀ ਟੀਮ ਨੂੰ 71 ਹਜਾਰ ਰੁਪਏ, ਉਪ ਜੇਤੂ ਨੂੰ 61 ਹਜਾਰ ਤੇ ਪਿੰਡ ਪੱਧਰ ਵਿੱਚ ਪਹਿਲਾ ਇਨਾਮ 45 ਹਜਾਰ ਰੁਪਏ ਤੇ ਉਪ ਜੇਤੂ ਨੂੰ 35 ਹਜਾਰ ਰੁਪਏ ਤੇ ਸੁੰਦਰ ਟਰਾਫੀਆਂ ਦਿੱਤੇ ਜਾਣਗੇ। ਇਸੇ ਤਰਾਂ ਬੀ ਟੀਮ ਨੂੰ 21 ਅਤੇ 16 ਹਜਾਰ ਤੇ ਸੀ ਟੀਮ ਨੂੰ 61 ਸੌ ਅਤੇ 51 ਸੌ ਰੁਪਏ ਨਕਦ ਤੇ ਸੁੰਦਰ ਟਰਾਫੀਆਂ ਦਿੱਤੀਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਇਹਨਾਂ ਇਨਾਮਾਂ ਵਿੱਚ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਬਲਵਿੰਦਰ ਸਿੰਘ ਪੀਟਾ ਨੇ ਬੋਲਦਿਆਂ ਕਿਹਾ ਕਿ ਮਾਹਲ ਗਹਿਲਾ ਦਾ ਫੁੱਟਬਾਲ ਸਟੇਡੀਅਮ ਸਭ ਦੇ ਸਹਿਯੋਗ ਨਾਲ ਇਲਾਕੇ ਦਾ ਸਭ ਤੋਂ ਵਧੀਆ ਸਟੇਡੀਅਮ ਬਣਾਵਾਂਗੇ ਤਾਂ ਕਿ ਬੱਚਿਆਂ ਵਿੱਚ ਖੇਡਣ ਦੀ ਰੁਚੀ ਪੈਦਾ ਹੋਵੇ ਅਸੀਂ ਚਾਹੁੰਦੇ ਹਾਂ ਸਾਡੇ ਇਲਾਕੇ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ। ਉਹਨਾਂ ਦੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ। ਪਹਿਲਾ ਮੈਚ ਪਿੰਡ ਉੱਚਾ ਲਧਾਣਾ ਤੇ ਮੰਗੂਵਾਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਿੰਡ ਮੰਗੂਵਾਲ ਦੀ ਟੀਮ ਜੇਤੂ ਰਹੀ। ਦੂਜਾ ਮੈਚ ਮੂਸਾਪੁਰ ਅਤੇ ਲੰਗੜੋਆ ਬੀ ਦੀਆਂ ਟੀਮਾਂ ਵਿੱਚ ਖੇਡਿਆ ਗਿਆ ਜਿਸ ਵਿੱਚ ਮੂਸਾਪੁਰ ਦੀ ਟੀਮ ਨੇ ਜਿੱਤ ਦਰਜ ਕੀਤੀ। ਤੀਸਰਾ ਮੈਚ ਅਸ਼ਰੋਵਾਲ ਤੇ ਭੌਰਾ ਟੀਮ ਬੀ ਵਿਚਕਾਰ ਹੋਇਆ ਜਿਸ ਵਿੱਚ ਭੌਰਾ ਦੀ ਜੇਤੂ ਰਹੀ। ਚੌਥਾ ਮੈਚ ਚਾਹਲਪੁਰ ਤੇ ਭੌਰਾ ਟੀਮਾਂ ਏ ਦਾ ਕਰਵਾਇਆ ਗਿਆ ਜਿਸ ਵਿੱਚ ਦੋਹਾਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਉਪਰੰਤ ਟਾਈ ਬਰੈਕਰ ਰਾਹੀਂ ਭੌਰਾ ਦੀ ਟੀਮ ਜੇਤੂ ਰਹੀ। ਪੰਜਵਾਂ ਮੈਚ ਮਾਹਿਲ ਗਹਿਲਾ ਤੇ ਡਘਾਮ ਟੀਮ ਸੀ ਅਤੇ ਛੇਵਾਂ ਮੋਰਾਂਵਾਲੀ ਅਤੇ ਉੱਚਾ ਲਧਾਣਾ ਏ ਦੀਆਂ ਟੀਮਾਂ ਵਿਚਕਾਰ ਖਬਰ ਲਿਖੇ ਜਾਣ ਤੱਕ ਖੇਡਿਆ ਜਾ ਰਿਹਾ ਸੀ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਵਿੱਕੀ ਮਾਹਲ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਬਿੱਟੂ ਭੱਟੀ, ਗਿਆਨ ਚੰਦ, ਸਾਗਰ ਅਰੋੜਾ, ਸਰਬਜੀਤ ਸਿੰਘ ਸਾਬੀ, ਸਕੂਲਾਂ ਦੇ ਸਟਾਫ ਮੈਂਬਰ ਤੇ ਵਿਦਿਆਰਥੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


