ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਬਲਾਚੌਰ ਦਾ ਆਮ ਅਜਲਾਸ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਏ ਦੀ ਪ੍ਰਧਾਨਗੀ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ। ਅਜਲਾਸ ਵਿੱਚ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅਜਲਾਸ ਦੀ ਸ਼ੁਰੂਆਤ ਐਸੋਸੀਏਸ਼ਨ ਦਾ ਝੰਡਾ ਲਹਿਰਾਉਣ ਨਾਲ ਕੀਤੀ ਗਈ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਨੇ ਅਜਲਾਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇੰਨਕਲਾਬੀ, ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਕੇ ਉਸ ਤੇ ਅਮਲ ਕਰਕੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਕੇ ਹੀ ਉਨ੍ਹਾਂ ਦੇ ਬੇਗਮਪੁਰਾ ਵਸਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕਦਾ ਏ। ਅਜਲਾਸ ਵਿੱਚ ਬਲਾਕ ਜਨਰਲ ਸਕੱਤਰ ਵਲੋਂ ਬਲਾਕ ਦੀ ਗਤੀਵਿਧੀਆਂ ਦੀ ਰਿਪੋਰਟ ਅਤੇ ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ ਵੱਲੋਂ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਜੀ ਦੀ ਦੇਖ ਰੇਖ ਹੇਠ ਪੁਰਾਣੀ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਚੁਣੀ ਗਈ। ਜਿਸ ਵਿੱਚ ਡਾਕਟਰ ਮੰਗਤ ਰਾਏ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਲਗਾਤਾਰ ਅੱਠਵੀਂ ਵਾਰ ਪ੍ਰਧਾਨ ਚੁਣਿਆ ਗਿਆ। ਡਾਕਟਰ ਰਾਮ ਪਾਲ ਚੀਮਾ ਚੇਅਰਮੈਨ, ਵਾਇਸ ਚੇਅਰਮੈਨ ਡਾਕਟਰ ਪਵਨ ਕੁਮਾਰ ਤਾਜੋਵਾਲ, ਚੇਅਰਪਰਸਨ ਡਾਕਟਰ ਕਿਰਨ ਬਾਲਾ, ਸੀਨੀਅਰ ਮੀਤ ਪ੍ਰਧਾਨ ਡਾਕਟਰ ਸੰਦੀਪ ਕੌਰ, ਵਾਇਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਜਨਰਲ ਸਕੱਤਰ ਡਾਕਟਰ ਰਾਮ ਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਵਾਇਸ ਕੈਸ਼ੀਅਰ ਡਾਕਟਰ ਪਵਨ ਕੁਮਾਰ ਟੌਂਸਾ, ਵਾਇਸ ਜਨਰਲ ਸਕੱਤਰ ਡਾਕਟਰ ਨਰੇਸ਼ ਕੰਗਣਾ ਬੇਟ, ਪ੍ਰੈਸ ਸਕੱਤਰ ਡਾਕਟਰ ਸੰਜੀਵ ਕੁਮਾਰ, ਜ਼ਿਲ੍ਹਾ ਮੈਂਬਰ ਡਾਕਟਰ ਕਸ਼ਮੀਰ ਸਿੰਘ ਬਛੌੜੀ ਅਤੇ ਡਾਕਟਰ ਗੁਰਨਾਮ ਸਿੰਘ, ਆਰਗੇਨਾਈਜ਼ਿਰ ਡਾਕਟਰ ਮਨਜੀਤ ਸਿੰਘ, ਵਾਇਸ ਆਰਗੇਨਾਈਜ਼ਿਰ ਡਾਕਟਰ ਭੁਪਿੰਦਰ ਸਿੰਘ, ਮੁੱਖ ਸਲਾਹਕਾਰ ਡਾਕਟਰ ਸੁਰਜੀਤ ਚੀਮਾ, ਸਲਾਹਕਾਰ ਡਾਕਟਰ ਅਜਮੇਰ ਸਿੰਘ, ਸਲਾਹਕਾਰ ਡਾਕਟਰ ਅਮਜ਼ਦ ਅਲੀ, ਸਲਾਹਕਾਰ ਡਾਕਟਰ ਰਾਕੇਸ਼ ਕੁਮਾਰ, ਸਲਾਹਕਾਰ ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਦਵਿੰਦਰ ਸਿੰਘ ਸੀਨੀਅਰ ਮੈਂਬਰ, ਡਾਕਟਰ ਰਾਜੇਸ਼ ਮੇਨਕਾ, ਡਾਕਟਰ ਸੁਰਿੰਦਰ ਕੁਮਾਰ ਬਾਗੋਵਾਲ, ਡਾਕਟਰ ਪ੍ਰਿਆ, ਡਾਕਟਰ ਰੋਸ਼ਨ ਗੁਪਤਾ, ਡਾਕਟਰ ਨਰੇਸ਼ ਬੀਣੇਵਾਲ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ। ਡਾਕਟਰ ਮੰਗਤ ਰਾਮ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ, ਜ਼ਿਲ੍ਹਾ ਆਗੂ ਡਾਕਟਰ ਗੁਰਨਾਮ ਸਿੰਘ ਅਤੇ ਬਲਾਕ ਚੇਅਰਮੈਨ ਡਾਕਟਰ ਰਾਮ ਪਾਲ ਚੀਮਾ ਨੇ ਧੰਨਵਾਦੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਜੋ ਵੀ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ ਬਲਾਕ ਬਲਾਚੌਰ ਦੇ ਸਾਰੇ ਸਾਥੀ ਉਸ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਅਗਵਾਈ ਹੇਠ ਵੱਧ ਤੋਂ ਵੱਧ ਸਹਿਯੋਗ ਕਰਨ ਗੇ। ਬਲਾਕ ਜਨਰਲ ਸਕੱਤਰ ਡਾਕਟਰ ਰਾਮ ਜੀ ਬੱਧਣ ਅਤੇ ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ ਨੇ ਸੰਬੋਧਨ ਕਰਦਿਆਂ ਆਪਣੇ ਬਲਾਕ ਦੇ ਸਮੂਹ ਮੈਂਬਰਾਂ ਨੂੰ ਆਪਸੀ ਏਕਤਾ ਅਤੇ ਪਿਆਰ ਬਨਾਉਣ ਦੀ ਅਪੀਲ ਕੀਤੀ ਅਤੇ ਆਪਣੇ ਕਿੱਤੇ ਨੂੰ ਬਚਾਉਣ ਲਈ ਹਰ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਇਸ ਸਮੇਂ ਬਲਾਕ ਦੇ ਸਮੂਹ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



