ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾਂ):- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ” ਦਾ ਮੁਫ਼ਤ ਟ੍ਰੇਨਿੰਗ ਕੈਂਪ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ। ਇਸ ਟ੍ਰੇਨਿੰਗ ਕੈਂਪ ਵਿਚ ਸ. ਸੁਰਜੀਤ ਸਿੰਘ ਰਾਏ ਨੈਸ਼ਨਲ ਅਵਾਰਡੀ, ਕੁਦਰਤੀ ਖੇਤੀ ਮਾਹਰ ਅਤੇ ਕੁਦਰਤੀ ਖੇਤੀ ਦੇ ਜ਼ਿਲ੍ਹਾ ਮਾਸਟਰ ਟ੍ਰੇਨਰ ਨੇ ਅਪਣੇ ਕੁਦਰਤੀ ਖੇਤੀ ਫਾਰਮ ਵਿਖੇ ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ ਦੀ ਜਾਣਕਾਰੀ ਦਿੱਤੀ। ਉਨਾਂ ਨੇ ਲਗਭਗ 20 ਹਾਜਿਰ ਕਿਸਾਨਾਂ ਨੂੰ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਘੱਟ ਜੀਵ ਅੰਮ੍ਰਿਤ, ਗੰਡੋਆ ਖਾਦ ਬਣਾਉਣਾ ਅਤੇ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਪਰਾਲੀ ਨਾਲ ਮਲਚਿੰਗ ਕਰਨਾ, ਹਰਬਲ ਜੜੀ- ਬੂਟਿਆਂ ਅਤੇ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਆਏ ਕਿਸਾਨੂੰ ਨੂੰ ਆਪਣੇ ਹੀ ਖੇਤ ਵਿੱਚ ਹਰੇਕ ਫਸਲ ਤੋਂ ਵਧੀਆਂ ਅਤੇ ਸਿਹਤਮੰਦ ਅਤੇ ਦੇਸੀ ਤਰੀਕੇ ਨਾਲ ਬੀਜ ਤਿਆਰ ਕਰਨ ਦੀ ਵੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਕੈਂਪ ਦੀ ਸਮਾਪਤੀ ਉਪਰੰਤ ਸੁਰਜੀਤ ਸਿੰਘ ਰਾਏ ਨੇ ਆਏ ਕਿਸਾਨਾਂ ਨੂੰ ਫੁੱਲਦਾਰ, ਫਲਦਾਰ, ਛਾਂਦਾਰ ਅਤੇ ਹਰਬਲ ਬੂਟੇ ਵੰਡੇ ਗਏ। ਉਹਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਉਨਾਂ ਬੂਟਿਆਂ ਦੀ ਸਾਂਭ ਸੰਭਾਲ ਤੇ ਦੀ ਜੋਰ ਦਿੱਤਾ। ਕੈਂਪ ਵਿਚ ਆਏ ਕਿਸਾਨਾਂ ਨੇ ਸ. ਸੁਰਜੀਤ ਸਿੰਘ ਰਾਏ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਗਾਉਣਗੇ । ਉਨਾਂ ਵਾਅਦਾ ਕੀਤਾ ਕਿ ਉਹ ਕੁਦਰਤੀ ਖੇਤੀ ਨੂੰ ਅਪਣਾ ਕੇ ਹਵਾ, ਮਿੱਟੀ ਅਤੇ ਪਾਣੀ ਨੂੰ ਬਚਾਉਣ ਲਈ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਗੇ। ਇਸ ਮੌਕੇ ਸੁਖਪ੍ਰੀਤ ਸਿੰਘ, ਬਾਬਾ ਗੁਰਦੀਪ ਸਿੰਘ ਰਾਏ, ਜੈਸਮੀਨ ਕੌਰ, ਸੁੱਖਵਿੰਦਰ ਸਿੰਘ, ਮਨਜੋਤ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਸਿੰਘ ਆਦਿ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



