ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ:-295ਬਲਾਕ ਬਲਾਚੌਰ ਦੀ ਅੱਜ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਮੰਗਤ ਰਾਮ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ। ਪਹਿਲਾਂ ਜੱਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ। ਫੇਰ ਦੋ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਤੇ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਕੱਠ ਨੂੰ ਬਣਾਕੇ ਰੱਖੋ।ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਏ,ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਚੇਅਰਮੈਨ ਡਾਕਟਰ ਰਾਮਪਾਲ ਚੀਮਾ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ,ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ, ਅਰਗੋਨਾਈਜ਼ਰ ਡਾਕਟਰ ਮਨਜੀਤ ਕੁਮਾਰ,ਵਾਈਸ ਚੇਅਰਮੈਨ ਡਾਕਟਰ ਪਵਨ ਤਾਜੋਵਾਲ,ਵਾਈਸ ਸਕੱਤਰ ਡਾਕਟਰ ਨਰੇਸ਼ ਕੰਗਣਾ,ਡਾਕਟਰ ਭੁਪਿੰਦਰ ਸਿੰਘ ਸਿਆਣ, ਡਾਕਟਰ ਪਵਨ ਟੌਂਸਾ, ਡਾਕਟਰ ਦਵਿੰਦਰ ਸੈਣੀ, ਨਵੇਂ ਡਾਕਟਰ ਕੁਲਵਿੰਦਰ ਸਿੰਘ, ਨਵੇਂ ਲੇਡੀ ਡਾਕਟਰ ਪ੍ਰਿਆ ਤੇ ਹੋਰ ਡਾਕਟਰ ਸਾਹਿਬਾਨ ਹਾਜ਼ਰ ਹੋਏ।
HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ



