ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪਿੰਡ ਕੁਲਥਮ ਦੀ ਕੁਲਥਮ ਵੈਲਫੇਅਰ ਸੋਸਾਇਟੀ KWS ਵੱਲੋਂ ਰਵਿਦਾਸੀਆ ਧਰਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਮਹਾਨ ਸ਼ਹਾਦਤ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਆਪਣੇ ਲੋਕਾਂ ਨੂੰ ਅਣਖ ਨਾਲ ਜਿਉਣਾ ਸਿਖਾਇਆ ਹੈ ਸੰਤ ਰਾਮਾਨੰਦ ਜੀ ਗਿਆਨ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਉਹ ਗਿਆਨ ਰੂਪੀ ਗੂਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਨੂੰ ਗਾਉਂਦੇ ਹੁੰਦੇ ਸਨ ਅਤੇ ਗੁਰਬਾਣੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਹੁੰਦੇ ਸਨ।ਇਸ ਮੌਕੇ ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ), ਡਾ ਸੋਨੂੰ ਨਰ (ਪ੍ਧਾਨ), ਸਤਨਾਮ ਸਿੰਘ ਅਟਵਾਲ (ਉਪ ਪ੍ਰਧਾਨ), ਦੀਪਕ ਅਟਵਾਲ (ਉਪ ਖਜਾਨਚੀ), ਕੋਮਲ ਕੁਮਾਰ (ਖਜਾਨਚੀ), ਮੁਕੇਸ਼ ਕੁਮਾਰ (ਸਕੱਤਰ), ਕੁਲਦੀਪ ਕੁਮਾਰ (ਜਨਰਲ ਸਕੱਤਰ), ਕੁਲਵੰਤ ਕੁਮਾਰ (ਜਨਰਲ ਸਕੱਤਰ), ਰੋਹਿਤ ਕੁਮਾਰ (ਸਕੱਤਰ), ਲਵਪੀ੍ਤ (ਸਕੱਤਰ), ਹੈਰੀ (ਸਲਾਹਕਾਰ), ਗੌਰਵ ਕੁਮਾਰ (ਪ੍ਰੋਜੈਕਟ ਕੋਆਰਡੀਨੇਟਰ), ਸੋਨੂੰ ਚੁੰਬਰ (ਮੀਡੀਆ ਅਧਿਕਾਰੀ), ਹਰਜੋਤ, ਗਗਨ ਕੁਲਥਮ, ਲੇਖ ਰਾਜ ਕੁਲਥਮ, ਅਮਨ ਕੁਲਥਮ (ਕੁਟੀਆ ਵਾਲੇ),ਹੰਸਰਾਜ, ਪਿ੍ੰਸ ਕੁਮਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


