HOME ਸਿਵਲ ਹਸਪਤਾਲ ਬੰਗਾ ਵੱਲੋਂ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੇਟੀ ਬਚਾਓ...

ਸਿਵਲ ਹਸਪਤਾਲ ਬੰਗਾ ਵੱਲੋਂ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਬਾਰੇ ਜਾਣਕਾਰੀ ਦਿੱਤੀ ਗਈ

5

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਮੰਗਾਂ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਬਾਬਾ ਗੋਲਾ ਸਿੰਘਨੀਰ ਸੈਕੰਡਰੀ ਸਕੂਲ ਵਿੱਚ ਬੇਟੀ ਬਚਾਓ ਬੇਟੀ ਪੜਾਓ ਕੈਂਪ ਲਗਾਇਆ ਗਿਆ। ਇਸ ਵਿੱਚ ਡਾਕਟਰ ਹਨੀ ਚੰਦਦੇਲ ਅਤੇ ਆਰਬੀਐਸਕੇ ਦੇ ਡਾਕਟਰ ਸਤਨਾਮ ਸਿੰਘ ਨੇ ਬੇਟੀਆਂ ਦੀ ਸਿਹਤ ਸੰਭਾਲ ਬਾਰੇ ਦੱਸਿਆ ਕਿ ਉਹਨਾਂ ਨੂੰ ਜਨਮ ਲੈਣ ਦਾ ਹੱਕ ਹੈ ਉਹਨਾਂ ਦਾ ਟੀਕਾਕਰਨ, ਖਾਣ ਪੀਣ ਵਧੀਆ ਮੁੰਡਿਆਂ ਦੇ ਬਰਾਬਰ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ।। ਪੜ੍ਹਾਈ ਵਿੱਚ ਸਾਥ ਦੇਣਾ ਚਾਹੀਦਾ ਹੈ। ਬੇਟੀਆਂ ਬੇਟੀਆਂ ਤੋਂ ਵੱਧ ਮਾਤਾ ਪਿਤਾ ਅਤੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ ਉਨਾਂ ਦੀ ਆਦਰ ਸਤਿਕਾਰ ਕਰਨਾ ਅਤੇ ਨਸ਼ਿਆਂ ਤੋਂ ਬਚਾਉਣਾ ਚਾਹੀਦਾ। ਅੱਜ ਕੱਲ ਕੋਈ ਵੀ ਅਜਿਹਾ ਕੰਮ ਨਹੀਂ ਜੋ ਕਿ ਇੱਕ ਲੜਕੀ ਨਹੀਂ ਕਰ ਸਕਦੀ। ਇਸ ਕਰਕੇ ਬੇਟੀਆਂ ਨੂੰ ਪਿਆਰ ਕਰੋ। ਇਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ, ਸਟਾਫ ਸਤਵੀਰ ਕੌਰ, ਮਨਦੀਪ ਕੌਰ, ਨੀਸ਼ਾ ਸ਼ਰਮਾ, ਰੰਜਨਾ ਕੁਮਾਰੀ, ਦਲਜੀਤ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਬਲਵੀਰ ਕੌਰ, ਸੁਖਦੇਵ ਕੌਰ, ਜਸਪ੍ਰੀਤ ਕੌਰ ਆਸ਼ਾ ਬਰੀਡਿੰਗ ਚੈੱਕ ਕਰ ਅਤੇ ਵਿਦਿਆਰਥੀ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵੱਲੋਂ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਟੈਟਨਸ, ਡਿਪਥੀਰੀਆ ਦੇ ਟੀਕੇ ਲਗਾਏ
Next articleਪਿੰਡ ਕੁਲਥਮ ਵਿੱਚ KWS ਵੱਲੋਂ ਸੰਤ ਰਾਮਾਨੰਦ ਜੀ ਦੀ 16 ਵੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ