HOME ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿੱਚ ਚੋਰਾਂ ਵੱਲੋਂ ਦੋ ਘਰਾਂ ਤੇ ਧਾਵਾ,15...

ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿੱਚ ਚੋਰਾਂ ਵੱਲੋਂ ਦੋ ਘਰਾਂ ਤੇ ਧਾਵਾ,15 ਤੋਲੇ ਸੋਨਾ ਅਤੇ ਇੱਕ ਲੱਖ ਰੁਪਏ ਲੁੱਟੇ

3
ਲੁਟੇਰੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ, ਇਲਾਕੇ ਵਿੱਚ ਦਹਿਸ਼ਤ 
ਐਸ ਐਚ ਓ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ 
ਕਪੂਰਥਲਾ  (ਸਮਾਜ ਵੀਕਲੀ)   ( ਕੌੜਾ )- ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਜਿਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਹੈ। ਪੁਲਿਸ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਬੰਦ ਨਹੀਂ ਹੋ ਰਹੀਆਂ।ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿੱਚ ਪੰਜ-ਛੇ ਲੁਟੇਰਿਆਂ ਨੇ ਰਾਤ 2 ਵਜੇ ਦੇ ਕਰੀਬ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ ਤੇ ਧਾਵਾ ਬੋਲਦਿਆਂ ਨਾਟਕੀ ਢੰਗ ਨਾਲ ਪੇਟੀਆਂ ਦੇ ਜੰਦਰੇ ਤੋੜ ਕੇ ਉਨ੍ਹਾਂ ਵਿੱਚੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਲੁੱਟ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਬਹੁਤ ਹੀ ਸਫਾਈ ਨਾਲ ਲੁੱਟ ਨੂੰ ਅੰਜਾਮ ਦਿੱਤਾ ਅਤੇ ਨਾਲ਼ ਦੇ ਕਮਰਿਆਂ ਵਿੱਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਲੁੱਟ ਤੋਂ ਪ੍ਰਭਾਵਿਤ ਕਿਸਾਨ ਸੀਤਲ ਸਿੰਘ ਨੇ ਦੱਸਿਆ ਕਿ ਕੋਠੀ ਦੇ ਅੰਦਰ ਸਟੋਰ ਹੈ ਜਿਸ ਦੇ ਪਹਿਲਾਂ ਲੁਟੇਰਿਆਂ ਨੇ ਜੰਦਰਾ ਤੋੜਿਆ ਅਤੇ ਉਸ ਤੋਂ ਪੇਟੀਆਂ ਦੇ ਜੰਦਰੇ ਤੋੜ ਕੇ ਉਸ ਵਿੱਚੋਂ ਸੋਨਾ ਅਤੇ ਪੈਸੇ ਚੋਰੀ ਕਰ ਲਏ। ਕਿਸਾਨ ਸੀਤਲ ਸਿੰਘ ਨੇ ਦੱਸਿਆ ਕਿ ਉਹ ਬਿਲਕੁਲ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ ਅਤੇ ਬਾਕੀ ਪਰਿਵਾਰ ਵੀ ਨਾਲ਼ ਦੇ ਕਮਰਿਆਂ ਵਿੱਚ ਸੁੱਤਾ ਪਿਆ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਜ਼ਿੰਦਰੇ ਇੰਨੀ ਮੁਸ਼ਤੇਦੀ ਨਾਲ ਤੋੜੇ ਕੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਲੁੱਟ ਦਾ ਪਤਾ ਸਵੇਰ ਵੇਲੇ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਨੇੜੇ ਦੇ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਘੋਖਣ ਤੋਂ ਪਤਾ ਲੱਗਦਾ ਹੈ ਕਿ ਲੁਟੇਰਿਆਂ ਦੀ ਗਿਣਤੀ ਪੰਜ ਤੋਂ ਛੇ ਸੀ ਅਤੇ ਹੱਥਾਂ ਵਿੱਚ ਸ਼ਬਦਾਂ ਅਤੇ ਹੋਰ ਹਥਿਆਰ ਫੜੇ ਹੋਏ ਸਨ। ਸੀ ਸੀ ਟੀ ਵੀ ਫੁਟੇਜ ਵਿਚ ਉਹ 2.30 ਵਜੇ ਦੇ ਕਰੀਬ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਕਿ ਵਾਪਸ ਜਾ ਰਹੇ ਹਨ।ਸਾਬਕਾ ਸਰਪੰਚ ਬਲਦੇਵ ਸਿੰਘ ਅਤੇ ਸੁਖਜੀਤ ਸਿੰਘ ਬੱਗਾ ਨੇ ਦੱਸਿਆ ਕਿ ਲੁਟੇਰਿਆਂ ਨੇ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ਼ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜ਼ਿੰਦਰੇ ਤੋੜ ਕੇ  ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ। ਪਰਿਵਾਰ ਜਿਸ ਕਮਰੇ ਵਿੱਚ ਸੁੱਤਾ ਪਿਆ ਸੀ,ਬਹੁਤਾ ਕੀਮਤੀ ਸਾਮਾਨ ਉਸ ਕਮਰੇ ਵਿੱਚ ਸੀ। ਜਿਸ ਕਾਰਨ ਲੁਟੇਰਿਆਂ ਦੇ ਹੱਥ ਕੁਝ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਦੋ ਦਿਨ ਤਿੰਨ ਪਹਿਲਾਂ ਹੀ ਨੇੜੇ ਪੈਂਦੇ ਪਿੰਡ ਜਾਂਗਲਾ ਵਿੱਚ ਵੀ ਚੋਰਾਂ ਨੇ ਕਿਸਾਨਾਂ ਦੇ ਸ਼ੈੱਡ ਵਿੱਚ ਪਈ ਕਣਕ ਨੂੰ ਚੋਰੀ ਕਰ ਲਈ ਸੀ। ਦੂਜੇ ਦਿਨ ਉਪਰੋਕਤ ਲੁਟੇਰਾ ਫਿਰ ਚੋਰੀ ਕਰਨ ਦੀ ਕੋਸ਼ਿਸ਼ ਕਰਦਿਆਂ ਕਾਬੂ ਆ ਗਿਆ ਸੀ। ਉੱਧਰ ਇਲਾਕੇ ਦੇ ਕਿਸਾਨਾਂ ਸੂਰਤ ਸਿੰਘ ਅਮਰਕੋਟ, ਦਿਲਬਾਗ ਸਿੰਘ ਖਿੰਡਾ,ਸਰਵਨ ਸਿੰਘ ਚੰਦੀ, ਸੁਖਵਿੰਦਰ ਸਿੰਘ ਸ਼ਹਿਰੀ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ। ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੁਟੇਰੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly  
Previous articleਸਾਹਿਤਕ ਸੰਸਥਾ “ਅਦਬੀ ਸਾਂਝ” ਦੁਆਰਾ ਡਾ. ਹਰਭਜਨ ਸਿੰਘ ਸਨਮਾਨਿਤ
Next articleਪਿੰਡ ਰਾਊਵਾਲ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ