(ਸਮਾਜ ਵੀਕਲੀ) ਪਿੰਡ ਰਾਊਵਾਲ ਵਿਖੇ ਸਰਪੰਚ ਦਲਜੀਤ ਸਿੰਘ ਤੇ ਪੰਚ ਸੁਖਵਿੰਦਰ ਸਿੰਘ ਖਾਲਸਾ ਫੌਜੀ ਦੇ ਸਾਰਥਕ ਯਤਨਾਂ ਤਹਿਤ ਸਮੁੱਚੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਹਿੱਤ ਵਿਸ਼ੇਸ਼ ਤੌਰ ‘ਤੇ ਟੀਮ ਵਿਜ਼ਨ ਦੇ ਮੈਂਬਰ ਲੈਕਚਰਾਰ ਬਲਦੇਵ ਸਿੰਘ ਸੁਧਾਰ, ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ , ਲੈਕਚਰਾਰ ਭੁਪਿੰਦਰ ਸਿੰਘ ,ਮਾਸਟਰ ਬਲਦੇਵ ਸਿੰਘ ਮੁੱਲਾਂਪੁਰ ਨੇ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣੇ ਜੀਵਨ ਦੌਰਾਨ ਤੰਗੀਆਂ ਤੁਰਸ਼ੀਆਂ ਅਤੇ ਜਾਤੀਵਾਦ ਦੇ ਭੇਦਭਾਵ ਨੂੰ ਸਹਿਣ ਕਰਨ ਦੇ ਬਾਵਜੂਦ ਉੱਚ ਦਰਜੇ ਦੀ ਸਿੱਖਿਆ ਗ੍ਰਹਿਣ ਕੀਤੀ ਅਤੇ ਭਾਰਤ ਦੇ ਸੰਵਿਧਾਨ ਨਿਰਮਾਣ ਵਿੱਚ ਉੱਘਾ ਯੋਗਦਾਨ ਪਾਇਆ ਤੇ ਦੇਸ਼ ਨੂੰ ਏਕੇ ਦੀ ਲੜੀ ਵਿੱਚ ਪਰੋਦਿਆਂ ਮੌਲਿਕ ਅਧਿਕਾਰ ,ਰਾਖਵਾਂਕਰਨ ਅਤੇ ਇਸਤਰੀਆਂ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਹਿੱਤ ਲਾਮਸਾਲ ਯੋਗਦਾਨ ਅਦਾ ਕੀਤਾ ਜਿਸ ਦੀ ਬਦੌਲਤ ਭਾਰਤ ਸਰਕਾਰ ਨੇ 1990 ਵਿੱਚ ਆਪ ਨੂੰ ਦੇਸ਼ ਦੇ ਸਰਵਉੱਚ ਸਿਵਲੀਅਨ ਅਵਾਰਡ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਇਸ ਲਈ ਅਜਿਹੇ ਰਹਿਬਰਾਂ ਦੇ ਜਨਮ ਦਿਵਸ ਮਨਾਉਣਾ ਸਾਡਾ ਮੌਲਿਕ ਫਰਜ਼ ਬਣ ਜਾਂਦਾ ਹੈ। ਇਸ ਮੌਕੇ ‘ਤੇ ਕਾਰਜਕਾਰੀ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ,ਦਲਜੀਤ ਸਿੰਘ ਖਾਲਸਾ ,ਸਾਬਕਾ ਫੌਜੀ ਕਸ਼ਮੀਰ ਸਿੰਘ,ਚਮਕੌਰ ਸਿੰਘ ਪਟਵਾਰੀ , ਡਾਕਟਰ ਜਗਜੀਤ ਸਿੰਘ , ਸ਼ਿੰਗਾਰਾ ਸਿੰਘ ਨਾਗਰ ਸਿੰਘ ਫੌਜੀ ਤੋਂ ਇਲਾਵਾ ਔਰਤਾਂ, ਮਰਦ ਤੇ ਬੱਚੇ ਹਾਜ਼ਰ ਸਨ ।ਪ੍ਰੋਗਰਾਮ ਦੀ ਸਮਾਪਤੀ ਉਪਰੰਤ ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



