ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪਿੰਡ ਜਗਤਪੁਰ ਜੱਟਾਂ ਵਿਖੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਦੱਸਿਆ ਕਿ 78 ਸਾਲ ਹੋ ਗਏ ਕਿ ਕਿਸੇ ਪਾਰਟੀ ਨੇ ਵੀ ਸਾਡੇ ਨਾਲ ਇਨਸਾਫ਼ ਨਹੀਂ ਕੀਤਾ ਇਸ ਲਈ ਅਸੀਂ ਬਸਪਾ ਵੱਲੋਂ 9 ਅਕਤੂਬਰ ਨੂੰ ਤਖ਼ਤ ਬਲਦ ਦਿਓ ਤਾਜ ਬਦਲ ਦਿਓ ਨਾਮ ਹੇਠ ਰੈਲੀ ਕੀਤੀ ਜਾਵੇਗੀ। ਕਾਂਗਰਸ ਪਾਰਟੀ, ਭਾਜਪਾ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਕਿ ਇਸ ਪਾਰਟੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਪਿੰਡ ਧੁਲੇਤਾ ਵਿੱਚ ਢਹਿ ਢੇਰੀ ਕਰ ਦਿੱਤੀ ਹੈ ਉਲੱਟ ਸੰਗਤਾਂ ਨੂੰ ਪੁਲਿਸ ਚੁੱਕਕੇ ਲੈ ਗਈ ਉਥੇ ਜਾਂ ਕਿ ਪੁਲਿਸ ਦਾ ਇੰਨਾ ਭੈੜਾ ਵਰਤਾਓ ਸੀ ਕਿ ਉਹਨਾਂ ਨੇ ਜਦੋਂ ਪਾਣੀ ਪੀਣ ਦੀ ਮੰਗ ਕੀਤੀ ਤਾਂ ਪੁਲਿਸ ਵਾਲਿਆਂ ਨੇ ਭਗਵੰਤ ਮਾਨ ਨੇ ਪਾਣੀ ਨਹੀਂ ਦੇਣਾ ਹੁਣ ਰਵਿਦਾਸ ਕੋਲੋਂ ਪਾਣੀ ਮੰਗੋ,ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਤਿੰਨ ਤਿੰਨ ਠੇਕੇ ਅਤੇ ਤੀਹ ਬ੍ਰਾਂਚਾਂ ਖੋਲ੍ਹੀਆਂ ਹਨ, ਸਾਰੇ ਪੰਜਾਬ ਵਿੱਚ ਹੀ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਇਸ ਲਈ ਮੈਂ ਨਗਰ ਨਿਵਾਸੀ ਭੈਣਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਮਨਾਵਾਂਗੇ।ਇਸ ਮੌਕੇ ਪਾਰਟੀ ਦੇ ਸਟੇਟ ਆਗੂ ਸਰਦਾਰ ਹਰਭਜਨ ਬਲਾਲੋ ਜੀ ਸਟੇਟ ਸੈਕਟਰੀ, ਲੇਖਰਾਜ ਜਮਾਲਪੁਰੀ ਜੀ ਜਿਲਾ ਕੋਆਰਡੀਨੇਟਰ ਤੇ ਇੰਚਾਰਜ ਵਿਧਾਨ ਸਭਾ,ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਜੀ, ਵਿਧਾਨ ਸਭਾ ਦੇ ਪ੍ਰਧਾਨ ਚਰਨਜੀਤ ਲਾਲ ਕਾਲਾ ਜੀ ਕੌਂਸਲਰ,ਹਰਭਜਨ ਖਲਵਾੜਾ ਜੀ, ਪ੍ਰਦੀਪ ਮੱਲ ਜੀ, ਸੈਕਟਰ ਪ੍ਰਧਾਨ ਬਾਗ ਸਿੰਘ ਜੀ ਸਰਪੰਚ ਕੁਲਦੀਪ ਰਾਮ ਜੀ ਪਿੰਡ ਦੇ ਯੂਨਿਟ ਪ੍ਰਧਾਨ ਡਾਕਟਰ ਬਿੱਟੂ ਜੀ ਤੋਂ ਇਲਾਵਾ ਬਸਪਾ ਵਰਕਰ ਸਮਰਥਕ ਹਾਜ਼ਰ ਸਨ ਪਿੰਡ ਵਾਸੀਆਂ ਨੇ ਬੜੀ ਗਿਣਤੀ ਚ ਨੌ ਅਕਤੂਬਰ ਨੂੰ ਫਲੋਰ ਪਹੁੰਚਣ ਦਾ ਭਰੋਸਾ ਦਿੱਤਾ।
ਪਿੰਡ ਜਗਤਪੁਰ ਜੱਟਾਂ ਵਿਖੇ ਮੀਟਿੰਗ ਕਰਕੇ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਫਲੋਰ ਪਹੁੰਚਣ ਦਾ ਸੱਦਾ ਦਿੱਤਾ-ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



