ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) : ਨੇੜਲੇ ਪਿੰਡ ਹੈਡੋਂ ਬੇਟ ਵਿਖੇ ਸ਼ਹੀਦ ਭਾਈ ਮਨੀ ਸਿੰਘ ਯੂਥ ਵੈਲਫੇਅਰ ਸਪੋਰਟਸ ਕਲੱਬ ਹੈਡੋਂ ਬੇਟ ਵਲੋਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਹੇਠ ਇੱਕ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਹੈਡੋਂ ਬੇਟ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ 7100 ਰੁਪਏ ਨਕਦ ਇਨਾਮ ਅਤੇ ਚਮਕਦੀ ਟਰਾਫੀ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਆਲੋਵਾਲ (ਗੜ੍ਹਸ਼ੰਕਰ) ਦੀ ਟੀਮ ਦੂਜੇ ਸਥਾਨ ‘ਤੇ ਰਹੀ, ਜਿਸ ਨੂੰ 4100 ਰੁਪਏ ਨਕਦ ਅਤੇ ਟਰਾਫੀ ਦਿੱਤੀ ਗਈ।ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਇਨਾਮਾਂ ਦੀ ਵੰਡ ਆਪ ਸੀਨੀਅਰ ਆਗੂ ਅਤੇ ਜਿਲ੍ਹਾਂ ਪਰਿਸ਼ਦ ਮੈਂਬਰ ਕਰਨਵੀਰ ਕਟਾਰੀਆ ਅਤੇ ਆਪ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਮਿਲ ਕੇ ਸਾਂਝੇ ਤੌਰ ਤੇ ਕੀਤੀ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਕਲੱਬ ਦੇ ਪ੍ਰਧਾਨ ਸੇਵਾ ਰਾਮ, ਲੱਖੀ ਅਤੇ ਸਰਪੰਚ ਦਾਰਾ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਾਬਕਾ ਸਰਪੰਚ ਗਿਆਨ ਚੰਦ, ਮੇਜਰ ਸਿੰਘ, ਸਾਬਕਾ ਸਰਪੰਚ ਚਰਨ ਦਾਸ, ਪੰਚ ਜਗਤਾਰ ਸਿੰਘ, ਪੰਚ ਸੇਠੀ, ਡਾਕਟਰ ਮਨਜਿੰਦਰ ਸਿੰਘ, ਕੈਸ਼ੀਅਰ ਹਰਨੇਕ ਸਿੰਘ, ਨੂਰਾ, ਹੈਪੀ, ਕਾਕਾ, ਜਗਦੀਸ਼ ਕੁਮਾਰ, ਸਤਪਾਲ ਠੇਕੇਦਾਰ, ਪਵਨ ਕੁਮਾਰ ਠੇਕੇਦਾਰ, ਅਮਰਜੀਤ ਸੋਨੂ ਠੇਕੇਦਾਰ, ਰਾਜਕੁਮਾਰ, ਸਾਬਕਾ ਸਰਪੰਚ ਪ੍ਰੇਮ ਸਿੰਘ, ਸ਼ਿਆਮ ਲਾਲ, ਚਰਨਦਾਸ ਚੰਨਾ, ਰਿੰਕੂ ਚੌਹਾਨ, ਜੱਸੀ ਚੌਹਾਨ ਅਤੇ ਪਿੰਡ ਦੇ ਹੋਰ ਵੱਡੀ ਗਿਣਤੀ ਵਿੱਚ ਮੋਹਤਵਾਰ ਸੱਜਣ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



