ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ):-ਪਿੰਡ ਦੁਸਾਂਝ ਕਲਾਂ ਕੁੱਲਥਮ ਰੋਡ ਤੇ ਸਥਿਤ ਦੂਸਰੀਆਂ ਕਲੋਨੀਆਂ ਵਿਖੇ ਸਰਪੰਚ ਨਿਰਮਲ ਕੁਮਾਰ ਨਵੀਂ ਅਤੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਸਮਰਸੀਬਲ ਬੋਰ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇਂ ਨਿਰਮਲ ਕੁਮਾਰ ਨੇ ਦੱਸਿਆਂ ਕਿ ਕਲੋਨੀਆਂ ਵਾਸੀਆਂ ਨੇ ਕਲੋਨੀ ਵਿੱਚ ਪੀਣ ਵਾਲੇ ਪਾਣੀ ਸਮੱਸਿਆਂ ਬਹੁਤ ਹੈ, ਇਸ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਪਹਿਲ ਦੇ ਆਧਾਰ ਤੇ ਮੰਨਦੇ ਹੋਏ ਸਰਪੰਚ ਨਿਰਮਲ ਕੁਮਾਰ ਨੇ ਚੌੜੇ ਸਮਰਸੀਬਲ ਬੋਰ ਦਾ ਕੰਮ ਦੀ ਕੀਤੀ ਸ਼ੁਰੂਆਤ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੁਸਾਂਝ ਕਲਾਂ ਵਿਖੇ ਵੱਖ-ਵੱਖ ਜਗਾਂ ਉਪਰ ਸਮਰਸੀਬਲ ਬੋਰ ਕੀਤੇ ਗਏ ਹਨ। ਇਸ ਮੌਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਲੋਨੀਆਂ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਮੁਸ਼ਕਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਪੰਚ ਨਿਰਮਲ ਕੁਮਾਰ ਨੂੰ ਮੰਗ ਕੀਤੀ ਸੀ, ਉਨ੍ਹਾਂ ਨੇ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਬੋਰ ਕਰਵਾਉਣਾ ਸ਼ੁਰੂ ਕਰ ਦਿੱਤਾ, ਅਸੀਂ ਪੰਜਾਬ ਸਰਕਾਰ ਅਤੇ ਪੰਚਾਇਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ, ਦਲਜਿੰਦਰ ਸਿੰਘ ਜੁਗਨੂੰ, ਸ਼ਾਦੀ ਰਾਮ ਤੋਂ ਇਲਾਵਾਂ ਮੁਹੱਲਾ ਵਾਸੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



