ਫਿਲੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪਿੰਡ ਧਲੇਤਾ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਦੀ ਹੰਕਾਰੀ ਆਮ ਪਾਰਟੀ ਦੀ ਸਰਕਾਰ ਵੱਲੋਂ ਚਾਰ ਦਵਾਰੀ ਤੋੜਨ ਦਾ ਵਿਰੋਧ ਕਰਨ ਵਾਲੀਆਂ ਸੰਗਤਾਂ ਦਾ ਅੱਜ ਪਿੰਡ ਧਲੇਤੇ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪਹੁੰਚ ਕੇ ਸਨਮਾਨ ਕੀਤਾ, ਜਿੱਤ ਦੀ ਵਧਾਈ ਦਿੱਤੀ ਅਤੇ 9 ਅਕਤੂਬਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਰੈਲੀ’ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕੀਤੀ ਉਨ੍ਹਾਂ ਨੇ ਖ਼ਾਸ ਕਰ ਭੈਣਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਕਰਕੇ ਪਾਰਟੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜੀ,ਪਾਰਟੀ ਦੇ ਸਟੇਟ ਜਨਰਲ ਸੈਕਟਰੀ ਐਡਵੋਕੇਟ ਬਲਵਿੰਦਰ ਕੁਮਾਰ ਜੀ,ਪਾਰਟੀ ਦੇ ਸਟੇਟ ਸੈਕਟਰੀ ਹਰਭਜਨ ਬਲਾਲੋ ਜੀ, ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਜੀ,ਪਾਰਟੀ ਦੇ ਕੌਂਸਲਰ ਚਰਨਜੀਤ ਲਾਲ ਕਾਲਾ ਜੀ, ਪਾਰਟੀ ਦੇ ਕੌਂਸਲਰ ਬੀਬੀ ਅਮਨਦੀਪ ਕੌਰ,ਪਾਰਟੀ ਦੇ ਸਟੇਟ ਜਨਰਲ ਸੈਕਟਰੀ ਲਾਲ ਚੰਦ ਔਜਲਾ ਜੀ ਵਿਧਾਨ ਸਭਾ ਦੇ ਇੰਚਾਰਜ, ਪਾਰਟੀ ਦੇ ਜਿਲਾ ਕੁਆਰਡੀਨੇਟਰ ਖੁਸ਼ੀ ਰਾਮ ਜੀ ਵਿਧਾਨ ਸਭਾ ਦੇ ਇੰਚਾਰਜ,ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਜੀ,ਹੈਪੀ ਜੀ ਬੀਬੀ ਪੰਮੀ ਰੁੜਕਾ ਜੀ,ਸੁਸ਼ੀਲ ਵਿਰਦੀ ਜੀ,ਚੰਬਾ ਜੀ,ਪਿੰਡ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਹੋਰ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



