ਪਿੰਡ ਦੇ ਪਾਏ ਅਧੂਰੇ ਕੰਮਾਂ ਨੂੰ ਜਲਦ ਤੋਂ ਜਲਦ ਕੀਤਾ ਜਾਵੇਗਾ ਪੂਰਾ :ਸਰਪੰਚ ਸੁਮਨ

ਪ੍ਰਦੂਸ਼ਣ ਫੈਲਾ ਰਹੇ ਪਟਾਕਿਆਂ ਅਤੇ ਨਕਲੀ ਮਠਿਆਈਆਂ ਤੋਂ ਦੂਰੀ ਬਣਾ ਕੇ ਰੱਖਣ 
ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਬੀਤੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਸਾਧੋਵਾਲ ਦੇ ਨਗਰ ਨਿਵਾਸੀਆਂ ਨੇ ਜਿੱਥੇ ਆਪਸੀ ਭਾਈਚਾਰ ਨੂੰ ਕਾਇਮ ਰੱਖਦੇ ਹੋਏ ਸ੍ਰੀਮਤੀ ਸੁਮਨ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ | ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਸੁਮਨ ਸਾਧੋਵਾਲ ਤੇ
 ਸਮੂਹ ਪੰਚਾਇਤ ਮੈਂਬਰਾਂ ਨੇ ਸਮੂਹ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਭੇਦਭਾਵ ਦੇ ਆਪਣੇ ਪੰਚਾਇਤ ਮੈਂਬਰਾਂ ਦਾ ਸਾਥ ਅਤੇ ਮੋਹਤਵਾਰ ਵਿਕਾਤੀਆਂ ਦੇ ਸਹਿਯੋਗ ਨਾਲ ਹਰ ਇਕ ਵਿਅਕਤੀ ਨੂੰ ਇਨਸਾਫ਼ ਦੇਣ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ | ਬਿਨ੍ਹਾਂ ਕਿਸੇ ਭੇਤ ਭਾਵ ਪਿੰਡ ਦੇ ਵਿਕਾਸ ਕਾਰਜ ਆਪਣੇ ਪ੍ਰੇਮ ਪਿਆਰ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕਰਨਗੇ |ਇਨ੍ਹਾਂ  ਕਿਹਾ ਕਿ ਪਿੰਡ ਦੇ ਮਸਲੇ ਪਿੰਡ ਵਿਚ ਹੀ ਹੱਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ | ਅਖੀਰ ਵਿੱਚ ਦੇਸ਼ ਵਾਸੀਆਂ ਨੂੰ  ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ  ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ
ਸਾਨੂੰ ਤਿਉਹਾਰਾਂ ਦੇ ਦਿਨਾਂ ਦੌਰਾਨ ਪ੍ਰਦੂਸ਼ਣ ਫੈਲਾ ਰਹੇ ਪਟਾਕਿਆਂ ਅਤੇ ਨਕਲੀ ਮਠਿਆਈਆਂ ਤੋਂ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਕੇ ਅਜਿਹੇ ਤਿਉਹਾਰ ਸਾਂਝੇ ਕਰਨੇ ਚਾਹੀਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।
Next articleਇਲਾਕੇ ਦੀਆਂ ਦਾਣਾ ਮੰਡੀਆਂ ‘ਚ ਲਿਫਟਿੰਗ ਦੀ ਸਮੱਸਿਆ ਦੇ ਹਲ ਲਈ ਵਾਹਨਾਂ ਦਾ ਪ੍ਰਬੰਧ ਕਰੇ ਸਰਕਾਰ-ਗੁਰਮੀਤ ਸਿੰਘ ਗਰੇਵਾਲ,ਰਾਜਬੀਰ ਤੇ ਬਲਕਾਰ ਸਿੰਘ ਨਿੱਝਰ