ਤੀਆਂ 

ਤਰਸੇਮ ਖਾਸ਼ਪੁਰੀ

(ਸਮਾਜ ਵੀਕਲੀ)

ਲਹਿੰਗੇ ਸੂਟ ਪਾ ਕੇ ਆਈਆਂ
ਲੈ ਕੇ ਸਿਰ ਤੇ ਫੁੱਲਕਾਰੀਆਂ ,
ਬਣ ਠਣ ਆਈਆਂ ਵੇਖੋ ਅੱਜ
ਵਿਆਹੀਆਂ ਤੇ ਕੁਆਰੀਆਂ,
ਪਿੰਡ ਪੇਕਿਆਂ ਦੇ ਲੁੱਟਣ ਬਹਾਰਾਂ
ਬੋਹੜ ਥੱਲੇ ਤੀਆਂ ਲੱਗੀਆਂ
ਪੀਂਘਾਂ ਝੂਟਣ ਜੋੜੀ ਚ ਮੁਟਿਆਰਾਂ
ਬੋਹੜ ਥੱਲੇ ਤੀਆਂ ਲੱਗੀਆਂ।
ਰੱਸਿਆਂ ਨੂੰ ਹੱਥ ਪਾਏ ਤੇ
ਹਵਾ ਚ ਦੁਪੱਟੇ ਜਾਣ ਉੱਡਦੇ,
ਪੋਲੇ ਪੋਲੇ ਹੱਥਾਂ ਵਿੱਚ ਹੋਣੇ
ਵਟ ਰੱਸਿਆਂ ਦੇ ਖੁੰਭਦੇ,
ਪਾਉਣ ਕਿੱਕਲੀਆਂ ਬੰਨ੍ਹ ਬੰਨ੍ਹ ਡਾਰਾਂ
ਬੋਹੜ ਥੱਲੇ ਤੀਆਂ ਲੱਗੀਆਂ
ਪੀਂਘਾਂ ਝੂਟਣ ਜੋੜੀ ਚ ਮੁਟਿਆਰਾਂ
ਬੋਹੜ ਥੱਲੇ ਤੀਆਂ ਲੱਗੀਆਂ।
ਚਿਰਾਂ ਪਿੱਛੋਂ ਹੋਈਆਂ ਮਸਾਂ
ਸਹੇਲੀਆਂ ਇੱਕਠੀਆਂ,
ਚਿੜੀਆਂ ਜਿਉਂ ਝੁਰਮਟ
ਪਾ ਪਾ ਕੇ ਨੱਚੀਆਂ,
ਪਾ ਬੋਲੀਆਂ ਬੰਨ੍ਹਣ ਰੰਗ ਨਿਆਰਾ
ਬੋਹੜ ਥੱਲੇ ਤੀਆਂ ਲੱਗੀਆਂ
ਪੀਂਘਾਂ ਝੂਟਣ ਜੋੜੀ ਚ ਮੁਟਿਆਰਾਂ
ਬੋਹੜ ਥੱਲੇ ਤੀਆਂ ਲੱਗੀਆਂ।
ਤੀਆਂ ਦੇ ਤਿਉਹਾਰ ਮੌਕੇ
ਪੇਕੇ ਪਿੰਡ ਆਉਂਦੀਆਂ,
ਇੱਕ ਦੂਜੀ ਤਾਈਂ ਹਾਲ
ਦਿਲਾਂ ਦੇ ਸੁਣਾਉਂਦੀਆਂ,
ਪੇਕਾ “ਖਾਸ਼ਪੁਰੀ” ਸਭ ਨੂੰ ਪਿਆਰਾ
ਬੋਹੜ ਥੱਲੇ ਤੀਆਂ ਲੱਗੀਆਂ
ਪੀਂਘਾਂ ਝੂਟਣ ਜੋੜੀ ਚ ਮੁਟਿਆਰਾਂ
ਬੋਹੜ ਥੱਲੇ ਤੀਆਂ ਲੱਗੀਆਂ।
ਤਰਸੇਮ ਖਾਸ਼ਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ
ਜਿਲਾ ਪਟਿਆਲਾ 9700610080

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਿੱਠੜਾ ਕਾਲਜ ਦਾ ਬੀ ਕਾਮ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Next articleਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੂਰਨਾਮੈਂਟ  ਕਮੇਟੀ ਦੀ ਸਾਲ 2023-24 ਲਈ ਹੋਈ ਚੋਣ