ਲੁੱਟਮਾਰ ਤੇ ਅੱਗਜ਼ਨੀ ਕਾਂਡ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਇਆ ਜਾਵੇਗਾ- ਸੁਖਮਿੰਦਰਪਾਲ ਸਿੰਘ ਗਰੇਵਾਲ
ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਨਸ਼ੇ ਦੇ ਸੌਦਾਗਰਾਂ ਸਮਗਲਰਾਂ ਤੇ ਉਹਨਾਂ ਦੇ ਕਰੰਦਿਆਂ ਵੱਲੋਂ ਪਿੰਡ ਦਾਨ ਸਿੰਘ ਵਾਲਾ/ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿੱਚ ਵਾਪਰੇ ਲੁੱਟਮਾਰ ਅਤੇ ਅਗਜਨੀ ਕਾਂਡ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਉਠਾਇਆ ਜਾਵੇਗਾ ਤਾਂ ਕਿ ਇਸ ਘਟਨਾ ਵਿੱਚ ਜਿਹੜੇ ਗਰੀਬ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਵਿਅਕਤੀ ਨੇ ਇਹ ਅਗਨੀ ਕਾਂਡ ਕੀਤਾ ਹੈ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਇਸ ਅਗਨੀ ਕਾਂਡ ਵਾਲੇ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਹ ਉਚੇਚੇ ਤੌਰ ਤੇ ਇਹਨਾਂ ਘਰਾਂ ਵਿੱਚ ਪੁੱਜੇ ਜਿੱਥੇ ਸੱਤ ਅੱਠ ਘਰਾਂ ਦੇ ਵਿੱਚ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਸੀ। ਪੀੜਤ ਪਰਿਵਾਰਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਉੱਤੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਨਸ਼ੇ ਦੀ ਤਸਕਰੀ ਕਰਦਾ ਸੀ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਸਰਪੰਚ ਨੂੰ ਵੀ ਦੱਸਿਆ ਸੀ ਤੇ ਥਾਣਾ ਨੇਹੀਆਂ ਵਾਲਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪੁਲਿਸ ਨਸ਼ਾ ਤਸਕਰ ਤੋਂ ਜਾਨ ਮਾਲ ਦਾ ਖਤਰਾ ਹੈ ਪਰ ਪੁਲਿਸ ਅਤੇ ਸਰਪੰਚ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਸਿੱਟੇ ਵਜੋਂ 9 ਜਨਵਰੀ ਦੀ ਰਾਤ ਨੂੰ ਉਸ ਨੌਜਵਾਨ ਅਤੇ ਉਸ ਦੇ ਨਾਲ ਡੇਢ ਸੌ ਤੋਂ ਵੱਧ ਵਿਅਕਤੀਆਂ ਨੇ ਇਹਨਾਂ ਅੱਠ ਘਰਾਂ ਦੇ ਉੱਪਰ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਤੇ ਪਰਿਵਾਰ ਵਾਲਿਆਂ ਨੇ ਆਪਣੀਆਂ ਜਾਨਾਂ ਭੱਜ ਕੇ ਬਚਾਈਆਂ। ਭਾਜਪਾ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਸਥਾਨਕ ਅਹੁਦੇਦਾਰਾਂ ਲਾਜਪਤਾ ਰਾਏ ਗੋਇਲ , ਕੋਰ ਕਮੇਟੀ ਮੈਂਬਰ ਕਿਸਾਨ ਸਭਾ, ਦਲਜੀਤ ਸਿੰਘ ਖੁਰਮੀ, ਗੁਰਵਿੰਦਰ ਸਿੰਘ ਭਗਤਾ ਭਾਈ ਕਾ, ਐਡਵੋਕੇਟ ਬਲਜਿੰਦਰ ਸਿੰਘ ਗੋਨੇਆਣਾ ਮੰਡੀ, ਜਸਵੰਤ ਸਿੰਘ ਮਾਨ, ਸਾਬਕਾ ਪ੍ਰਧਾਨ ਤੇ ਪੰਜਾਬੀ ਚਿੰਤਕ ਬੁੱਧ ਸਿੰਘ ਨੀਲੋਂ ਦੇ ਨਾਲ ਇਸ ਪਿੰਡ ਵਿੱਚ ਪੁੱਜੇ ਸਨ ਉਹਨਾਂ ਨੇ ਇਕੱਲੇ ਕੱਲੇ ਘਰ ਵਿੱਚ ਜਾ ਕੇ ਉਸ ਅਗਨੀ ਕਾਂਡ ਨੂੰ ਅੱਖੀ ਵੇਖਿਆ। ਸਰਬਜੀਤ ਕੌਰ, ਭੁਪਿੰਦਰ ਕੌਰ, ਮੂਰਤੀ ਕੌਰ ਤੇ ਕੇਵਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਸਰਪੰਚ ਬੰਤਾ ਸਿੰਘ ਕੋਲ ਗਈਆਂ ਸਨ, ਉਹਨਾਂ ਨੇ ਦੱਸਿਆ ਕਿ ਜੇਕਰ ਪੁਲਿਸ ਮੌਕੇ ਤੇ ਕਾਰਵਾਈ ਕਰਦੀ ਐਨਾ ਵੱਡਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਉਹਨਾਂ ਦੇ ਘਰ ਵਿੱਚ ਕੋਈ ਚੀਜ਼ ਬਚੀ ਨਹੀਂ, ਸਭ ਕੁੱਝ ਅੱਗ ਨਾਲ ਸੜ ਗਿਆ ਹੈ। ਉਹਨਾਂ ਇਹ ਕਿਹਾ ਕਿ ਸਰਪੰਚ ਦੇ ਘਰ ਦੋਸ਼ੀ ਹਰਵਿੰਦਰ ਸਿੰਘ ਨੇ ਕਿਰਪਾਨ ਕੱਢ ਕੇ ਸਰਪੰਚ ਦੇ ਉਹਨਾਂ ਦੇ ਘਰਾਂ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਸੀ। ਹਰਵਿੰਦਰ ਸਿੰਘ ਤੇ ਉਸ ਦੇ ਸਾਥੀ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਜਿਸ ਕਾਰਨ ਕਈ ਵਿਅਕਤੀ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ। ਭਾਜਪਾ ਦੇ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਉਹਨਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਵੋਮੈਨ ਦੀ ਚੇਅਰਪਰਸਨ ਕੋਲ ਵੀ ਇਸ ਕੇਸ ਨੂੰ ਉਹਨਾਂ ਕੋਲ ਲੈਕੇ ਜਾਣਗੇ ਤਾਂ ਕਿ ਦੋਸ਼ੀਆਂ ਖਿਲਾਫ ਸਖਤੂ ਤੋਂ ਸਖੂਤ ਕਾਰਵਾਈ ਕੀਤੀ ਜਾਵੇ। ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੀੜਤ ਪਰਿਵਾਰਾਂ ਦੇ ਘਰਾਂ ਦਾ ਵੀ ਦੌਰਾ ਕੀਤਾ ਤੇ ਉਹਨਾਂ ਵਲੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


