HOME ਪਿੰਡ ‘ਭਲੂਰ’ ਦੀਆਂ ਸੱਥਾਂ ‘ਚ ਛਿੜ ਪਏ ਚਰਚੇ ਵੋਟਾਂ ਦੇ

ਪਿੰਡ ‘ਭਲੂਰ’ ਦੀਆਂ ਸੱਥਾਂ ‘ਚ ਛਿੜ ਪਏ ਚਰਚੇ ਵੋਟਾਂ ਦੇ

5

ਬਲਾਕ ਸੰਮਤੀ ਦੀਆਂ ਚੋਣਾਂ ਲਈ ਤਿੰਨ ਉਮੀਦਵਾਰ ਹੋਏ ਸਰਗਰਮ

ਭਲੂਰ  (ਸਮਾਜ ਵੀਕਲੀ)  (ਬੇਅੰਤ ਗਿੱਲ) ਹਲਕਾ ਬਾਘਾਪੁਰਾਣਾ ਦੇ ਨਾਮਵਰ ਪਿੰਡ ਭਲੂਰ ਦੀਆਂ ਸੱਥਾਂ ‘ਚ ਵੋਟਾਂ ਦੀ ਰੁੱਤ ਮਹਿਕ ਪਈ ਹੈ। ਚੋਣਾਂ ਦਾ ਮੌਸਮ ਨਿਖਰਿਆ ਖੜ੍ਹਾ ਹੈ। ਮਾਹੌਲ ਰੰਗੀਲਾ ਤੇ ਜੋਸ਼ੀਲਾ ਬਣ ਗਿਆ ਹੈ। ਜਿਵੇਂ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਉਕਤ ਪਿੰਡ ਅੰਦਰ ਵੋਟਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਤੇ ਤਿੱਖੀਆਂ ਹੋ ਗਈਆਂ ਹਨ। ਸਿਆਸੀ ਜੋੜ ਤੋੜ ਲੱਗਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ  ਬਲਾਕ ਸੰਮਤੀ ਲਈ ਸਰਦਾਰ ਨੱਥਾ ਸਿੰਘ ਬਰਾੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਅਤੇ ਮੌਜੂਦਾ ਪੰਚਾਇਤ ਵੱਲੋਂ ਸਰਦਾਰ ਨੱਥਾ ਸਿੰਘ ਬਰਾੜ ਦਾ ਜ਼ਿਕਰ ਛਿੜਿਆ ਤਾਂ ਸਭ ਨੇ ਇੱਕੋ ਆਵਾਜ਼ ਵਿਚ ਉਹਨਾਂ ਨੂੰ ਜਿਤਾਉਣ ਲਈ ਇੱਕਮੁੱਠਤਾ ਜਤਾਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਸ਼ੇਰ ਸਿੰਘ ਬਰਾੜ ਦਾ ਨਾਂਅ ਸਾਹਮਣੇ ਆਇਆ ਹੈ, ਉਸਨੂੰ ਜਿਤਾਉਣ ਲਈ ਅਕਾਲੀਆਂ ਨੇ ਤਿਆਰੀ ਖਿੱਚ ਰੱਖੀ ਹੈ। ਦੂਜੇ ਪਾਸੇ ਸਰਦਾਰ ਜਸਵੀਰ ਸਿੰਘ ਕੰਡਾ ਆਜ਼ਾਦ ਉਮੀਦਵਾਰ ਵਜੋਂ ਬਲਾਕ ਸੰਮਤੀ ਲਈ ਪੂਰੀ ਸਰਗਰਮੀ ਨਾਲ ਅਖਾੜੇ ‘ਚ  ਥਾਪੀਆਂ ਮਾਰ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਿਆਸੀ ਅਖਾੜੇ ਵਿੱਚ ਕਿਹੜਾ ਪਹਿਲਵਾਨ ਨਿੱਤਰਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਭਲੂਰ ਵਿੱਚ ਨੌਜਵਾਨ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਕਾਫੀ ਵੱਡੇ ਪੱਧਰ ‘ਤੇ ਕੰਮਕਾਜ ਹੋਏ ਤੇ ਹੋ ਰਹੇ ਹਨ। ਉਸਦਾ ਕਹਿਣਾ ਹੈ ਕਿ ਉਹ ਪਿੰਡ ਦਾ ਸਰਪੰਚ ਬਣਕੇ ਨਹੀਂ, ਬਲਕਿ ਪਿੰਡ ਦਾ ਪੁੱਤ ਬਣਕੇ ਪਿੰਡ ਦੀ ਸੇਵਾ ਕਰ ਰਿਹਾ ਹੈ। ਇਸ ਲਈ ਉਹ ਆਪਣੇ ਪਿੰਡ ਵਾਸੀਆਂ ਤੋਂ ਸੇਵਾਦਾਰ ਬਣਕੇ ਸ. ਨੱਥਾ ਸਿੰਘ ਬਰਾੜ ਲਈ ਵੋਟਾਂ ਮੰਗੇਗਾ। ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਮੈਦਾਨ ਵਿਚ ਨਿੱਤਰੇ ਸਰਦਾਰ ਸ਼ੇਰ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ‘ਚ ਕੰਮ ਕਰ ਰਹੇ ਹਨ। ਇੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਖਮੰਦਰ ਸਿੰਘ ਬਰਾੜ ਹੋਰਾਂ ਦਾ ਚੰਗਾ ਅਸਰ ਰਸੂਖ਼ ਹੈ ਅਤੇ ਉਹ ਨੌਜਵਾਨ ਸ਼ੇਰ ਸਿੰਘ ਬਰਾੜ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ। ਸ਼ੇਰ ਸਿੰਘ ਬਰਾੜ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਹਨ। ਪਿੰਡ ਭਲੂਰ ਤੋਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਨੌਜਵਾਨ ਜਸਵੀਰ ਸਿੰਘ ਕੰਡਾ ਦੇ ਪਰਿਵਾਰ ਦਾ ਵੀ ਲੋਕਾਂ ਨਾਲ ਨਿੱਘਾ ਮਿਲਵਰਤਣ ਹੈ। ਉਹ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਲਈ ਨਾਲ ਖੜ੍ਹਦੇ ਹਨ। ਜਸਵੀਰ ਸਿੰਘ ਕੰਡਾ ਖੁਦ ਲੋਕਾਂ ਨਾਲ ਤਾਲਮੇਲ ਬਣਾ ਕੇ ਵਿਚਰ ਰਹੇ ਹਨ। ਭਾਵੇਂ ਇਸ ਇਸ ਨੌਜਵਾਨ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ, ਪਰ ਉਹ ਪਿੰਡ ਲਈ ਖੁੱਲ੍ਹ ਦਿਲੀ ਨਾਲ ਕੰਮ ਕਰਨ ਦਾ ਵੱਲ ਚੰਗੀ ਤਰ੍ਹਾਂ ਜਾਣਦਾ ਹੈ। ਉਹ ਪਹਿਲਾਂ ਪੰਚਾਇਤ ਮੈਂਬਰ ਵਜੋਂ ਚੋਣਾਂ ਲੜ ਚੁੱਕਾ ਹੈ, ਇਸ ਲਈ ਉਸ ਕੋਲ ਸਿਆਸੀ ਜੋੜ ਤੋੜ ਕਰਨ ਦਾ ਚੱਜ ਵੀ ਹੈ। ਉਸਦੇ ਵੀ ਨਾਮਜ਼ਦਗੀ ਕਾਗਜ਼ ਭਰੇ ਜਾ ਚੁੱਕੇ ਹਨ। ਉਕਤ ਤਿੰਨੇ ਉਮੀਦਵਾਰਾਂ ਵਿੱਚੋਂ ਸ਼ੇਰ ਸਿੰਘ ਬਰਾੜ ਅਤੇ ਨੱਥਾ ਸਿੰਘ ਬਰਾੜ ਪਹਿਲੀ ਵਾਰ ਚੋਣਾਂ ਲੜ੍ਹ ਰਹੇ ਹਨ। ਸੋ ਇਸ ਤਰ੍ਹਾਂ ਪਿੰਡ ਵਿੱਚ ਸਿਆਸੀ ਹਿਲਜੁੱਲ ਜ਼ੋਰਾਂ ‘ਤੇ ਹੈ। ਇਹਨਾਂ ਤਿੰਨਾਂ ਉਮੀਦਵਾਰਾਂ ਨੂੰ ਲੈ ਕੇ ਪਿੰਡ ਦੀਆਂ ਸੱਥਾਂ ‘ਚ ਚਰਚੇ ਛਿੜੇ ਹੋਏ ਹਨ।  ਇੱਥੇ ਇਕ ਗੱਲ ਹੋਰ ਵੀ ਦੱਸ ਦੇਈਏ ਕਿ ਅੱਜ ਇੱਥੋਂ ਕੋਈ ਨਵਾਂ ਨਾਂਅ ਵੀ ਚੋਣ ਮੈਦਾਨ ਲਈ ਸਾਹਮਣੇ ਆ ਸਕਦਾ ਹੈ। ਉਹ ਭਵਿੱਖ ਨਿਤਾਰਾ ਕਰੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀਨ ਸੰਸ਼ੋਧਿਤ ਭੋਜਨ
Next articleਮਨਿ ਨੀਵਾਂ ਮਤਿ ਉਚੀ : ਗੁਰਸਿੱਖ ਦੀ ਵਿਲੱਖਣ ਅਰਦਾਸ