ਸ੍ਰੀ ਚਮਕੌਰ ਸਾਹਿਬ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲਾਸਾਨੀ ਸ਼ਹੀਦ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ 14 ਦਸੰਬਰ 2024 ਨੂੰ ਸਵੇਰੇ 9.00 ਵਜੇ ਤੋਂ 1.00 ਵਜੇ ਤੱਕ ਪਿੰਡ ਭੱਕੂ ਮਾਜਰਾ ਦੀਆਂ ਸੰਗਤਾਂ ਵਿਸ਼ੇਸ਼ ਕਰਕੇ ਨੌਜ਼ਵਾਨਾਂ ਵਲੋਂ ਕੇਕ ਕੱਟ ਕੇ ਮਨਾਇਆ ਜਾਵੇਗਾ। ਗੁਰਦੁਆਰਾ ਸਾਹਿਬ ਵਿਖੇ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਨੌਜਵਾਨਾਂ ਦੀ ਜਿੰਮੇਵਾਰੀ ਮੁੱਖ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਜਾਵੇਗਾ। ਗਿ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਡਾ. ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਵਲੋਂ ਮੁੱਖ ਭਾਸ਼ਣ ਹੋਣਗੇ। ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਭਾਈ ਬਚਿੱਤਰ ਸਿੰਘ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਬੀਬੀ ਹਰਜੀਤ ਕੌਰ ਰੱਤੂ ਸਿੱਖਿਆ ਮਾਹਰ, ਵਿਚਾਰ ਪ੍ਰਗਟ ਕਰਨਗੇ ਸ ਤੇਜਪਾਲ ਸਿੰਘ ਰਿਟਾ: ਚੀਫ ਇੰਜੀਨੀਅਰ ਪੰਚਾਇਤੀ ਰਾਜ ਪੰਜਾਬ ਵਲੋਂ ਪੰਜਾਬ ਨੂੰ ਬਚਾਉਣ ਵਿੱਚ ਪੰਚਾਇਤਾਂ ਦੀ ਜ਼ਿੰਮੇਵਾਰੀ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਜਾਵੇਗੀ।14 ਦਸੰਬਰ 2024 ਨੂੰ ਸਵੇਰੇ 9.00 ਵਜੇ ਤੋਂ 1.00 ਵਜੇ ਦੁਪਹਿਰ ਤੱਕ ਹੋ ਰਹੇ ਇਸ ਸੈਮੀਨਾਰ ‘ਚ ਅਨੇਕਾਂ ਹੋਰ ਸਿਰਮੌਰ ਸਤਿਕਾਰਤ ਵਿਦਵਾਨ ਸੰਬੋਧਨ ਕਰਨਗੇ। ਸਮਾਗਮ ਦੌਰਾਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ‘ਚ ਕੇਕ ਵੀ ਕੱਟਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly