ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਪਿੰਡ ਬਲਾਕੀਪੁਰ ਵਿਖੇ ਸਰਪੰਚ ਮਨਜੀਤ ਸਿੰਘ ਅਤੇ ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਵਲੋਂ ਵੱਖ ਵੱਖ ਥਾਵਾਂ ਤੇ ਪੰਛੀਆਂ ਲਈ ਆਲ੍ਹਣੇ ਅਤੇ ਉਹਨਾਂ ਦੇ ਪੀਣ ਲਈ ਪਾਣੀ ਦੇ ਡੌਂਗੇ ਰੱਖੇ ਗਏ। ਪਿੰਡ ਵਾਸੀਆਂ ਨੇ ਇਹਨਾਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਘਰਾਂ ਦੀਆਂ ਛੱਤਾਂ ਪੱਕੀਆਂ ਹੋ ਜਾਣ ਅਤੇ ਦਰਖ਼ਤਾਂ ਦੀ ਕਟਾਈ ਹੋਣ ਨਾਲ ਪੰਛੀਆਂ ਦੀ ਪ੍ਰਵਾਸ ਵਿਚ ਭਾਰੀ ਕਮੀ ਆਈ ਹੈ। ਉਹਨਾਂ ਕਿਹਾ ਕਿ ਇਸ ਘਾਟ ਦੀ ਪੂਰਤੀ ਲਈ ਅਜਿਹੇ ਯਤਨ ਕਾਰਗਰ ਸਿੱਧ ਹੋਣਗੇ। ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਦਾ ਕਹਿਣ ਸੀ ਪੰਛੀ ਜਨ ਜੀਵਨ ਦਾ ਅਹਿਮ ਹਿੱਸਾ ਹਨ ਜਿਹਨਾਂ ਦੀ ਹੋਂਦ ਨੂੰ ਖ਼ਤਰਾ ਦੇਖਦਿਆਂ ਸਮਾਜ ਸੇਵੀ ਪੱਧਰ ਤੇ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਅਮਨਦੀਪ ਕੌਰ, ਪ੍ਰਭਜੋਤ ਕੌਰ, ਏਕਮ, ਸਹਿਬਾਜ਼ ਆਦਿ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj






