ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ) -ਪਿੰਡ ਔਜਲਾ ਢੱਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਸਮਾਧ ਵਾਲਾ ਜੀ ਦਾ ਸਾਲਾਨਾ ਜੋੜ ਮੇਲਾ ਰਤਨਾ ਪਰਿਵਾਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਬਰਿੰਦਰ ਸੋਨੂੰ ਦੱਸਿਆ ਕਿ ਸਵੇਰੇ 10 ਵਜੇ ਹਵਨ ਯੱਗ ਕਰਵਾਇਆ ਗਿਆ, ਬਾਅਦ ਦੁਪਿਹਰ ਝੰਡਾ ਚੜਾਉਣ ਦੀ ਰਸਮ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਰਾਤ 9 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ‘ਚ ਮਹਿਫ਼ਲ-ਏ-ਕਵਾਲੀ ਸਜਾਈ ਗਈ, ਜਿਸ ‘ਚ ਰਾਜ ਲੋਈ ਕਵਾਲ ਐਂਡ ਪਾਰਟੀ ਜਗਤਪੁਰ ਵਾਲੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ। ਦੇਰ ਰਾਤ ਲਵਲੀ ਨਕਾਲ ਐਂਡ ਪਾਰਟੀ ਨਵਾਂ ਸ਼ਹਿਰ ਵਾਲਿਆਂ ਨੇ ਨਕਲਾਂ ਕਰਕੇ ਆਇਆ ਸੰਗਤਾਂ ਦੇ ਢਿੱਡੀ ਪੀੜਾਂ ਪਾਇਆ। ਇਸ ਮੇਲੇ ਦੌਰਾਨ ਦਰਬਾਰ ਦੇ ਮੁੱਖ ਸੇਵਾਦਾਰ ਮੋਹਣ ਲਾਲ, ਸੇਵਾਦਾਰ ਬਰਿੰਦਰ ਸੋਨੂੰ, ਬਾਬਾ ਬਲਵਿੰਦਰ ਲੱਡੂ ਜੀ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਪਿੰਡ ਉੜਾਪੜ, ਬਾਬਾ ਜੈਰਾਮ ਮੁਕੰਦਪੁਰ, ਬਾਬਾ ਰਣਜੀਤਾ ਮੁਕੰਦਪੁਰ, ਬੀਬੀ ਰਾਣੀ ਜੀ ਮੱਲੂ ਸ਼ਾਹ ਦਰਬਾਰ ਚਾਹਲ ਕਲਾਂ, ਗੁਰਦੇਵ ਸਾਬਰੀ ਨਾਨੋ ਮਜਾਰਾ, ਬਾਬਾ ਜੋਗਾ ਲਿੱਧੜ ਖੁਰਦ, ਬਾਬਾ ਚਮਨ ਜੀ ਲਿੱਧੜ ਖੁਰਦ, ਬੀਬੀ ਕ੍ਰਿਸ਼ਨਾ ਔਜਲਾ ਢੱਕ, ਬਾਬਾ ਸੂਰਜ਼ ਦੀਨ ਔਜਲਾ ਢੱਕ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਕੇ ਆਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ।ਇਸ ਰੇਸ਼ਮ ਕੌਰ ਪੰਚ, ਸਤਪਾਲ, ਮੁਖਤਿਆਰ ਰਾਮ, ਕੁਲਵੀਰ ਸਿੰਘ ਲੰਬੜਦਾਰ, ਜਸਵਿੰਦਰ ਸਿੰਘ ਪੰਚ, ਸਤਪਾਲ ਪਠਲਾਵਾ, ਮਹਿੰਦਰ ਸਿੰਘ ਪਠਲਾਵਾ ਆਦਿ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਸਵੇਰ ਤੋਂ ਚਾਹ-ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly