ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਨੇ ਰਾਜ ਪੱਧਰੀ ਕਿੱਕਬਾਕਸਿੰਗ ਵਿੱਚ 2 ਗੋਲਡ, 1 ਸਿਲਵਰ ਅਤੇ 1 ਕਾਂਸੀ ਦੇ ਤਗਮੇ ਜਿੱਤੇ।

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੇ ਅੰਡਰ 14, 17 ਅਤੇ ਅੰਡਰ 21 ਕਿੱਕਬਾਕਸਿੰਗ ਖਿਡਾਰੀਆਂ ਨੇ ਲੁਧਿਆਣਾ ਵਿਖੇ ਤੀਸਰੀ ਰਾਜ ਪੱਧਰੀ ” ਖੇਡਾਂ  ਵਤਨ ਪੰਜਾਬ ਦੀਆ” ਖੇਡਾਂ ਵਿੱਚ 2 ਸੋਨੇ, 1 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤੇ। ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਜਨਰਲ ਸਕੱਤਰ ਹਰਸ਼ਵਿੰਦਰ ਸਿੰਘ ਪਠਾਨੀਆ, ਪ੍ਰਿੰਸੀਪਲ ਸ਼ੋਭਾ ਰਾਣੀ ਕੰਵਰ ਨੇ ਸੋਨੇ ਦੇ ਤਗਮਾ ਜੇਤੂ – ਤਨੁਜ ਅਤੇ ਦੇਹਲ, ਚਾਂਦੀ ਦਾ ਤਗਮਾ ਜੇਤੂ- ਸੂਰਜ ਅਤੇ ਕਾਂਸੀ ਦਾ ਤਗਮਾ ਜੇਤੂ- ਅਰਸ਼ ਡਡਵਾਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆ ਮੰਦਰ ਸਕੂਲ ਵਾਲੀਬਾਲ, ਕਿੱਕ ਬਾਕਸਿੰਗ, ਬਾਕਸਿੰਗ, ਬਾਸਕਟਬਾਲ, ਨੈੱਟਬਾਲ ਅਤੇ ਕ੍ਰਿਕਟ ਆਦਿ ਖੇਡਾਂ ਵਿੱਚ ਰਾਜ ਪੱਧਰ ’ਤੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਖੇਡ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਦਿੱਤੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਕੀਲ ਭਾਈਚਾਰੇ ਨੇ ਮੱਘਰ ਦੀ ਸੰਗਰਾਦ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ।
Next articleਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਨੂੰ ਦੌੜਨ ਕਰਕੇ ਪੰਜਾਬੀਆਂ ਦੀ ਜਗ੍ਹਾ ਤੇ ਪ੍ਰਵਾਸੀ ਕਬਜ਼ਾ ਕਰ ਰਹੇ ਹਨ : ਸੰਤ ਕੁਲਵੰਤ ਰਾਮ ਭਰੋਮਜਾਰਾ