“”ਜੇ ਮੈਂ ਔਰਤ ਹਾਂ ਤਾਂ ਕਰਕੇ…..

ਕਰਮਜੀਤ ਕੌਰ ਸਮਾਓਂ

ਸਮਾਜ ਵੀਕਲੀ

ਮੈਂ ਵੀ ਇੱਕ ਔਰਤ ਹਾਂ ਤੇ ਦੁਨੀਆਂ ਨੂੰ ਇਹ ਭੁਲੇਖਾ ਹੁੰਦਾ ਹੈਂ ਕਿ ਔਰਤ ਤਾਂ ਬਸ ਕਮਜ਼ੋਰ, ਘਰ ਦੇ ਕੰਮ ਕਰਨ ਵਾਲੀ, ਬੱਚੇ ਪੈਦਾ ਕਰਨ ਵਾਲੀ ਮਸ਼ੀਨ, ਮਰਦ ਦੀ ਸੇਵਾ ਕਰਨ ਵਾਲੀ ਦਾਸੀ ਜਾਂ ਫੇਰ ਮਰਦ ਦੇ ਭੋਗਣ ਦੀ ਕੋਈ ਚੀਜ਼ ਹੁੰਦੀ ਹੈ, ਬਸ ਇਨ੍ਹਾਂ ਕੋ ਹੀ ਦਰਜਾ ਦਿੰਦਾ ਔਰਤ ਨੂੰ ਸਮਾਜ ਬੇਸ਼ੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਆਪਣੀ ਬਾਣੀ ਵਿੱਚ ਬਹੁਤ ਸਨਮਾਨ ਦਿੱਤਾ ਉਹਨਾਂ ਕਿਹਾ ਸੀ ਕੇ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਕਿਉਂ ਮੰਦੜਾ ਬੋਲਦੇ ਹੋ ਇਹ ਵੀ ਇਨਸਾਨ ਹੈਂ ਕਦਰ ਕਰੋ ਸਨਮਾਨ ਦੇਵੋਂ ਭਾਵੇਂ ਅੱਜ ਜ਼ਮਾਨਾ ਬਹੁਤ ਬਦਲ ਗਿਆ ਹੈਂ ਬੇਸ਼ੱਕ ਔਰਤ ਅੱਜ ਬਹੁਤ ਅੱਗੇ ਆ ਚੁੱਕੀ ਹੈਂ ਉਹ ਪੜ੍ਹੀ ਲਿਖੀ ਹੋ ਗਈ ਹੈ ਉਸਨੂੰ ਆਪਣੇ ਅਧਿਕਾਰਾਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਵੀ ਲੱਗ ਚੁੱਕਿਆ ਹੈ ਸਮਾਜ ਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਇਨਸਾਨਾਂ ਵਾਲੇ ਸਾਰੇ ਹੱਕ ਔਰਤ ਕੋਲ ਵੀ ਹਨ ਪਰ ਫਿਰ ਵੀ ਔਰਤ ਦਾ ਖੁੱਲ੍ਹਾ ਡੁੱਲ੍ਹਾ ਸੁਭਾਅ ਅੱਜ ਵੀ ਸਮਾਜ ਬਰਦਾਸ਼ਤ ਨਹੀਂ ਕਰਦਾ ਉਸਦੀ ਤਰੱਕੀ ਦੇ ਰਾਹ ਵਿੱਚ ਅੱਜ ਵੀ ਬਹੁਤ ਔਕੜਾਂ ਆਉਂਦੀਆਂ ਹਨ ਜੇ ਔਰਤ ਆਪਣੀ ਮਰਜ਼ੀ ਨਾਲ ਜਿਉਂਦੀ ਹੈ ਤਾਂ ਇਸ ਸਮਾਜ ਨੂੰ ਅੱਜ ਵੀ ਇਹ ਪਸੰਦ ਨਹੀਂ, ਸਮਾਜ ਉਸਦੀ ਆਜ਼ਾਦ ਸੋਚ ਨੂੰ ਇੱਕ ਬੇਸ਼ਰਮੀ ਦਾ ਨਾਮ ਦਿੰਦਾ ਅੱਜ ਵੀ ਕਦੇ ਗੁਰੇਜ਼ ਨਹੀਂ ਕਰਦਾ l

ਔਰਤ ਸਮਾਜ ਵਿੱਚ ਇੱਕ ਧੀ, ਭੈਣ,ਪਤਨੀ, ਮਾਂ ਹੋਣ ਦੇ ਰਿਸ਼ਤੇ ਬਾਖੂਬੀ ਨਿਭਾਉਂਦੀ ਹੈ ਜੇ ਨਾਲ ਉਹ ਆਪਣੇ ਸੌਂਕ ਵੀ ਪੂਰੇ ਕਰਨ ਦਾ ਦਮ ਰੱਖਦੀ ਹੈ ਤਾਂ ਉਸ ਨੂੰ ਚੰਗੀਆਂ ਨਜਰਾਂ ਨਾਲ ਨਹੀਂ ਦੇਖਿਆਂ ਜਾਂਦਾ ਇਹ ਇੱਕ ਸੱਚਾਈ ਹੈ ਝੂਠ ਨਹੀਂ ਕਹਿ ਸਕਦਾ ਕੋਈ ਵੀ ਇਸ ਗੱਲ ਨੂੰ ਕਿਉਂਕਿ ਅਜਿਹਾ ਲਿਖਿਆ ਪੜ੍ਹ ਕੇ ਬਹੁਤ ਮਰਦ ਤਾਂ ਇਹ ਸੋਚਦੇ ਹੋਣਗੇ ਕਿ ਅਸੀਂ ਕਦੇ ਆਪਣੀ ਧੀ, ਭੈਣ ਨੂੰ ਕਦੇ ਪੜ੍ਹਨ ਤੋਂ ਖਾਣ ਪਹਿਨਣ ਤੋਂ ਜਾਂ ਕਿਸੇ ਨੌਕਰੀ ਕਰਨ ਤੋਂ ਕਦੇ ਨਹੀਂ ਰੋਕਿਆ ਇਹ ਵੀ ਸੱਚ ਹੈ ਮੈਂ ਇਸ ਗੱਲ ਨੂੰ ਵੀ ਝੂਠ ਨਹੀਂ ਕਹਿੰਦੀ ਮਰਦ, ਔਰਤ ਦੋਵੇਂ ਮਿਲ ਕੇ ਹੀ ਇੱਕ ਸੰਸਾਰ ਬਣਾਉਂਦੇ ਹਨ ਪਰ ਮਰਦ ਆਪਣੇ ਆਪ ਨੂੰ ਹੀ ਘਰਾਂ ਦੇ ਮਾਲਕ ਅਖਵਾਉਂਦੇ ਹਨ ਕਿ ਸਾਡੀ ਰਜ਼ਾ ਨਾਲ ਔਰਤ ਤੂੰ ਕੁਝ ਵੀ ਕਰ ਪਰ ਆਪਣੀ ਮਰਜ਼ੀ ਨਾਲ ਕੋਈ ਫ਼ੈਸਲਾ ਤੂੰ ਨਹੀਂ ਲੈ ਸਕਦੀ

ਇਹ ਅਧਿਕਾਰ ਮਰਦ ਲਈ ਹਨ ਕਿ ਉਹ ਬਿਨਾਂ ਔਰਤ ਦੀ ਸਲਾਹ ਤੋਂ ਕੋਈ ਵੀ ਫ਼ੈਸਲਾ ਲੈ ਸਕਦਾ ਹੈ ਪਰ ਔਰਤ ਨੂੰ ਪੁੱਛੇ ਬਿਨਾਂ ਕੁਝ ਵੀ ਫ਼ੈਸਲਾ ਲੈਣ ਦਾ ਅਧਿਕਾਰ ਅੱਜ ਵੀ ਨਹੀਂ ਅੱਜ ਵੀ ਮਰਦ ਔਰਤ ਦੇ ਹਰ ਫ਼ੈਸਲੇ ਵਿੱਚ ਦਖ਼ਲਅੰਦਾਜ਼ੀ ਕਰਦਾ ਹੈ ਉਹ ਇਹੀ ਸਮਝਦਾ ਹੈ ਕੇ ਮੇਰੇ ਪੁੱਛੇ ਬਿਨਾਂ ਤੂੰ ਕੁਝ ਨਹੀਂ ਕਰਨਾ ਜੇ ਉਹ ਇਕੱਲੀ ਕੋਈ ਫ਼ੈਸਲਾ ਕਰਦੀ ਵੀ ਹੈ ਆਪਣੀ ਜਿੰਦਗੀ ਵਿੱਚ ਤਾਂ ਉਸ ਨੂੰ ਚੰਗਿਆਂ ਨਹੀਂ ਸਮਝਿਆ ਜਾਂਦਾ ਤਾਂ ਉਸ ਨੂੰ ਕਹਿ ਹੀ ਦਿੱਤਾ ਜਾਂਦਾ ਕਿ ਇਹ ਆਪਣੇ ਘਰ ਦਿਆਂ ਤੋਂ ਉਤੋਂ ਦੀ ਹੈਂ ਪਰ ਕਦੇ ਕੋਈ ਕਿਸੇ ਮਰਦ ਨੂੰ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਉਤੋਂ ਦੀ ਹੋ ਕਿ ਫ਼ੈਸਲੇ ਕਿਉਂ ਕਰਦਾ ਬਿਨਾਂ ਪੁੱਛੇ ਘਰੋਂ ਕਿਉਂ ਇੱਕਲਾ ਫ਼ੈਸਲਾ ਲੈ ਲੈਂਦਾ. ਇਹ ਸਮਾਜ ਕਦੇ ਮਰਦ ਨੂੰ ਸਵਾਲ ਹੀ ਨਹੀਂ ਕਰਦਾ ਉਹ ਸਿਰਫ਼ ਔਰਤ ਨੂੰ ਹੀ ਸਵਾਲ ਕਰ ਸਕਦਾ ਕਿਉਂਕਿ ਮਰਦ ਪ੍ਰਧਾਨ ਸਮਾਜ ਨੂੰ ਤਰੇਲੀ ਪੈਂਦੀ ਹੈਂ ਮਰਦਾ ਨੂੰ ਸਵਾਲ ਕਰਨ ਤੇ ਇਸ ਤਰ੍ਹਾਂ ਪਤਾ ਲੱਗਦਾ ਹੈਂ ਕਿ ਬਰਾਬਰਤਾ ਇੱਕ ਕਹਿਣ ਦੀ ਹੀ ਗੱਲ ਹੈਂ ਬੇਸ਼ੱਕ ਮਰਦਾਂ ਨਾਲੋਂ ਔਰਤਾਂ ਜਿਆਦਾ ਕਾਬਿਲ ਹੋਣ ਪਰ ਉਹਨਾਂ ਨੂੰ ਬੇਅਕਲ, ਨੀਚਾ, ਕਮਜ਼ੋਰ ਹੀ ਦਿਖਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈਂ l

ਜੇ ਇੱਕ ਔਰਤ ਹੋਰਾਂ ਔਰਤਾਂ ਤੋਂ ਕੁਝ ਵੱਖਰਾ ਕਰਦੀ ਹੈਂ ਤਾਂ ਵੀ ਇਹ ਸਮਾਜ ਬਰਦਾਸ਼ਤ ਨਹੀਂ ਕਰਦਾ ਉਸ ਨੂੰ ਵਾਰ ਵਾਰ ਮਹਿਸੂਸ ਕਰਵਾਇਆ ਜਾਂਦਾ ਹੈਂ ਕਿ ਤੂੰ ਹੋਰਨਾਂ ਔਰਤਾਂ ਵਾਂਗ ਘਰ ਦੇ ਕੰਮ ਨਹੀਂ ਕਰਦੀ, ਤੂੰ ਜਿਵੇਂ ਦੂਜੀਆਂ ਔਰਤਾਂ ਘਰ ਵਿੱਚ ਸਭ ਦੇ ਹੁਕਮ ਮੰਨਦੀਆਂ ਹਨ ਓਦਾਂ ਨਹੀਂ ਮੰਨਦੀ, ਪਰ ਇਹ ਕਿਉਂ ਨਹੀਂ ਦੇਖਿਆਂ ਜਾਂਦਾ ਕਿ ਉਹ ਹੋਰਨਾਂ ਨਾਲੋਂ ਵੱਖਰਾ ਕਰਦੀ ਹੈਂ ਉਸ ਨੂੰ ਵੀ ਸੋਚਣ ਦਾ ਮਰਜ਼ੀ ਨਾਲ ਜਿਉਣ ਦਾ ਪੂਰਾ ਹੱਕ ਹੈਂ ਇੱਕ ਔਰਤ ਦਮ ਰੱਖਦੀ ਹੈਂ ਕਿ ਉਹ ਘਰ ਦੇ ਕੰਮਾਂ ਨਾਲ ਨਾਲ ਬਾਹਰ ਨੌਕਰੀ ਵੀ ਕਰ ਸਕਦੀ ਹੈਂ ਉਹ ਘਰ ਬੱਚੇ ਵੀ ਸੰਭਾਲਦੀ ਹੈਂ ਤੇ ਬਾਹਰ ਵੀ ਆਪਣੀ ਡਿਊਟੀ ਖ਼ੂਬ ਨਿਭਾਉਂਦੀ ਹੈਂ

ਪਰ ਫੇਰ ਵੀ ਔਰਤ ਨੂੰ ਕਮਜ਼ੋਰ, ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਨਾ ਨਿਭਾਉਣ ਵਾਲੀ ਪਤਾ ਨਹੀਂ ਹੋਰ ਕੀ-ਕੀ ਕਹਿ ਕਿ ਬੇਇੱਜਤ ਕੀਤਾ ਜਾਂਦਾ ਹੈਂ., ਮੈਂ ਇਹ ਨਹੀਂ ਕਹਿੰਦੀ ਕਿ ਸਭ ਮਰਦ ਹੀ ਔਰਤਾਂ ਨਾਲ ਬਦਸਲੂਕੀ ਕਰਦੇ ਹਨ, ਬਹੁਤ ਔਰਤਾਂ ਬੇਸ਼ੱਕ ਸੱਸ, ਨੂੰਹ, ਨਣਦ, ਭਰਜਾਈ ਹੋਵੇ ਉਹ ਵੀ ਇੱਕ ਦੂਜੇ ਤੇ ਤਸ਼ੱਦਦ ਕਰਨ ਤੋਂ ਪਰਹੇਜ ਨਹੀਂ ਕਰਦੀਆਂ ਤਾਂ ਵੀ ਹਾਲਤ ਬੁਰੀ ਹੀ ਰਹਿੰਦੀ ਹੈ ਸਮਾਜ ਵਿੱਚ ਔਰਤ ਦੀ ਤੇ ਇਹ ਔਰਤਾਂ ਵੀ ਇੱਕ ਦੂਜੇ ਨੂੰ ਨੀਚਾ ਦਿਖਾਉਦੀਆਂ ਰਹਿੰਦੀਆਂ ਹਨ ਮਰਦ ਔਰਤ ਤੇ ਜੇ ਜ਼ੁਲਮ ਕਰਦਾ ਹੈਂ ਤਾਂ ਦੂਜੇ ਪਾਸੇ ਇਹੀ ਮਰਦ ਔਰਤ ਦੇ ਨਾਲ ਵੀ ਖੜਦਾ ਹੈਂ ਔਰਤਾਂ ਨੂੰ ਸਨਮਾਨ ਵੀ ਦਿੰਦਾ ਹੈਂ ਇੱਕ ਮਾਂ, ਭੈਣ ਤੇ ਧੀ ਦੇ ਰੂਪ ਵਿੱਚ ਪਤਨੀ ਦੇ ਰੂਪ ਵਿੱਚ ਕਈ ਵਾਰ ਉਸਦਾ ਸਹਾਰਾ ਵੀ ਬਣ ਦਾ ਹੈਂ l

ਅੱਜ ਜਿਓ ਜਿਓ ਔਰਤ ਸਿੱਖਿਅਤ ਹੋ ਰਹੀ ਹੈਂ ਉਹ ਆਪਣੇ ਹੱਕਾਂ ਨੂੰ ਪਹਿਚਾਣ ਕਿ ਆਪਣਾ ਇੱਕ ਦਿਨੋਂ ਦਿਨ ਵੱਖਰਾ ਸਥਾਨ ਸਮਾਜ ਵਿੱਚ ਬਣਾ ਰਹੀ ਹੈਂ ਅੱਜ ਹਰ ਇੱਕ ਕੰਮ ਵਿੱਚ ਔਰਤਾਂ ਮੋਹਰੀ ਹਨ,ਉਹ ਉੱਚ ਅਧਿਕਾਰੀਆਂ ਦੀਆਂ ਪਦਵੀਆਂ ਤੇ ਹਨ ਉਹ ਕੇਹੜਾ ਖੇਤਰ ਹੈਂ ਜਿੱਥੇ ਔਰਤ ਨਹੀਂ ਹੈਂ ਅੱਜ ਦੇ ਹਲਾਤਾਂ ਵਿੱਚ ਔਰਤਾਂ ਕਿਰਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕਿ ਖੜੀਆਂ ਹਨ ਉਹਨਾਂ ਨਾਲ ਧਰਨਿਆਂ ਤੇ ਬੈਠੀਆਂ ਹਨ, ਅੱਜ ਔਰਤ ਨੇ ਸਾਬਿਤ ਕਰ ਦਿੱਤਾ ਕਿ ਉਹ ਮਾਈ ਭਾਗੋ ਦੀ ਜਾਈ ਰਾਣੀ ਝਾਂਸੀ ਵਾਂਗ ਕਦੇ ਨਾ ਹਾਰਨ ਵਾਲੀ ਇੱਕ ਨਿਡਰ ਔਰਤ ਹੈਂ, ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈਂ ਕਿ ਔਰਤ ਇੱਕ ਇਨਸਾਨ ਹੈਂ ਜੋ ਸਭ ਕੁਝ ਕਰ ਸਕਦੀ ਹੈਂ ਔਰਤ ਹੀ ਹੈਂ ਜੋ ਇੱਕ ਮਰਦ ਨੂੰ ਜਨਮ ਦਿੰਦੀ ਹੈਂ ਤੇ ਉਸਨੂੰ ਇੱਕ ਕਾਬਿਲ ਇਨਸਾਨ ਬਣਾਉਂਦੀ ਹੈਂ, ਮਰਦ ਦਾ ਔਰਤ ਤੋਂ ਬਿਨਾਂ ਕੋਈ ਵੀ ਵਜੂਦ ਨਹੀਂ ਹੈ ਫਿਰ ਵੀ ਮਰਦ ਔਰਤ ਕੁੱਖੋਂ ਜੰਮ ਕਿ ਉਸਦਾ ਦੁੱਧ ਪੀ ਕਿ ਉਸਦੀ ਜਵਾਨੀ ਹੰਢਾ ਕਿ ਜਦੋਂ ਤਾਕਤਵਰ ਬਣ ਜਾਂਦਾ ਤਾਂ ਔਰਤ ਤੇ ਹੀ ਜ਼ੁਲਮ ਕਰਦਾ ਹੈਂ’

ਮਰਦ ਨੂੰ ਇਸ ਸਮਾਜ ਨੂੰ ਮੰਨ ਲੈਣਾ ਚਾਹੀਦਾ ਹੈਂ ਕਿ ਸਮਾਜ ਨੂੰ ਚਲਾਉਣ ਲਈ ਮਰਦ, ਔਰਤ ਦੋਵੇਂ ਹੀ ਗੱਡੇ ਦੇ ਦੋ ਪਹੀਆਂ ਵਾਂਗ ਹਨ ਜੇ ਇੱਕ ਵੀ ਕਮਜ਼ੋਰ ਮੰਨਦੇ ਹੋ ਜਾਂ ਕਮਜ਼ੋਰ ਬਣਾਉਂਦੇ ਹੋ ਤਾਂ ਸਮਾਜ ਤਰੱਕੀ ਕਰੇਗਾ ਇਹ ਆਸ ਛੱਡ ਦੇਣੀ ਚਾਹੀਦੀ ਹੈਂ, ਇਸ ਆਰਟੀਕਲ ਵਿੱਚ ਹਰ ਮਰਦ ਨੂੰ ਨਹੀਂ ਨਿਦਿਆਂ ਗਿਆ ਪਰ ਜੇ ਕੋਈ ਕਹਿੰਦਾ ਨਹੀਂ ਅੱਜ ਕੱਲ ਜ਼ਮਾਨਾ ਬਦਲ ਚੁੱਕਿਆ ਹੈਂ ਔਰਤ ਆਪ ਮੁੱਖਤਿਆਰ ਹੈਂ ਤਾਂ ਕਿਉਂ ਔਰਤਾਂ ਨਾਲ ਹੱਦ ਤੋਂ ਜਿਆਦਾ ਬਲਾਤਕਾਰ ਹੁੰਦੇ ਹਨ ਔਰਤਾਂ ਤੇ ਹੀ ਜ਼ੁਲਮ ਕਿਉਂ ਹੁਣ ਦੇ ਸਮੇਂ ਵਿੱਚ ਵੱਧ ਗਏ ਹਨ ਜੇ ਕੋਈ ਝੂਠ ਮੰਨਦਾ ਹੈਂ ਤਾਂ ਇਹ ਕਹਿਣ ਵਾਲੇ ਆਪੋ ਆਪਣੇ ਅੰਦਰ ਇੱਕ ਝਾਤ ਜਰੂਰ ਮਾਰ ਲੈਣ ਕਿ ਉਹ ਔਰਤ ਨੂੰ ਕਿੰਨਾ ਕੋ ਸਨਮਾਨ ਦਿੰਦੇ ਹਨ ਜੇ ਮੇਰੀਆਂ ਲਿਖੀਆਂ ਇਹਨਾਂ ਕੁਝ ਗੱਲਾਂ ਨਾਲ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਦੋਵੇਂ ਹੱਥ ਜ਼ੋਰ ਕਿ ਮੁਆਫ਼ੀ ਪਰ ਮੈਂ ਓਹੀ ਲਿਖਣ ਦੀ ਕੋਸ਼ਿਸ ਕੀਤਾ ਜੋ ਸੱਚ ਹੈਂ l

ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ
7888900620

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੇ ਹਾਕਮਾਂ…..
Next articleਮੇਰੇ ਦਿਲ ਦਿਆ ਰਾਜਿਆ