(ਸਮਾਜ ਵੀਕਲੀ)- ਬੰਗਾ ਹਲਕੇ ਦੇ ਡਰੇਨ ਦੇ ਨਾਲ ਲਗਦੇ ਪਿੰਡਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਜਿਹੀ ਸਥਿਤੀ ਬਦਲਾਅ ਦੇ ਨਾਂ ਤੇ ਬਣੀ ਸਰਕਾਰ ਦੀ ਅਸਫਲਤਾ ਦਾ ਸਬੂਤ ਹੈ |ਗਦਾਣੀ ਜੰਡਿਆਲਾ ਡਰੇਨ ਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਗਲਬਾਤ ਦੋਰਾਨ ਕੁਲਬੀਰ ਸਿੰਘ, ਦਿਲਬਾਗ ਸਿੰਘ ਦਸਿਆ ਗਦਾਣੀ ਜੰਡਿਆਲਾ ਦੇ ਕਿਸਾਨਾਂ ਦੇ 70 ਏਕੜ ਰਕਬਾ ਕੁਦਰਤ ਦੀ ਕਰੋਪੀ ਦੀ ਮਾਰ ਹੇਠ ਆਇਆ ਹੈ ਉਥੇ ਅਵਤਾਰ ਮਾਹੀ ਬਾਲ ਕ੍ਰਿਸ਼ਨ ਤੇ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਆਦਰਸ਼ ਸਕੂਲ ਦੇ ਸਾਹਮਣੇ ਡਰੇਨ ਦੀ ਸਫਾਈ ਨਾ ਕਰਵਾਉਣ ਕਰਕੇ ਪਿੰਡ ਵਿੱਚ ਜਾਨੀ ਨੁਕਸਾਨ ਵੀ ਹੋ ਚੁਕਿਆ ਹੈ| ਬਸਪਾ ਆਗੂ ਪ੍ਰਵੀਨ ਬੰਗਾ ਹਲਕਾ ਇੰਚਾਰਜ ਨੇ ਆਖਿਆ ਕੁਦਰਤ ਦੀ ਕਰੋਪੀ ਤੇ ਪ੍ਰਸਾਸਨ ਵਲੋ ਸਮੇਂ ਸਿਰ ਡਰੇਨ ਦੀ ਸਫਾਈ ਨਾ ਕਰਵਾਉਣ ਨਾਲ ਇਲਾਕੇ ਵਿੱਚ ਸਥਿਤੀ ਨਾਜ਼ੁਕ ਬਣ ਚੁੱਕੀ ਹੈ । ਪੰਜਾਬ ਦੀ ਸਰਕਾਰ ਤੇ ਪ੍ਰਸ਼ਾਸਨ ਤੋਂ ਰਾਜਨੀਤੀ ਤੋ ਉਪਰ ਉਠ ਕੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਬਹੁਤ ਸਾਰੇ ਗਰੀਬ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਤੁਰੰਤ ਸਹੀ ਨੁਕਸਾਨ ਦੀ ਰਿਪੋਰਟ ਪਟਵਾਰੀਆਂ ਤੇ ਸੰਬੰਧਿਤ ਅਧਿਕਾਰੀਆਂ ਤੋ ਲੈਕੇ ਉਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਤੇ ਬਸਪਾ ਦੇ ਹਲਕਾ ਪ੍ਰਧਾਨ ਜੈ ਪਾਲ ਸੂੰਡਾ ਪਰਮਜੀਤ ਮਹਿਰਮਪੁਰ ਜੋਰਾ ਸੰਧੀ ਤੋਂ ਇਲਾਵਾ ਸਾਥੀ ਹਾਜਰ ਸਨ.
HOME ਬਸਪਾ ਵਲੋਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਸਰਕਾਰ...