76ਵੇਂ ਮਾਤਾ ਭੱਦਰਕਾਲੀ ਮੇਲੇ ਤੇ 15 ਮਈ ਨੂੰ ਹੋਵੇਗਾ ਵਿਸ਼ਾਲ ਕਵੀ ਦਰਬਾਰ -ਕੰਵਰ ਇਕਬਾਲ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ ਮਿਤੀ 14 ਤੇ 15 ਮਈ ਨੂੰ ਕਰਵਾਏ ਜਾ ਰਹੇ 76ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ ਦਰਬਾਰ ਮਿਤੀ 15 ਮਈ ਦਿਨ ਸੋਮਵਾਰ ਨੂੰ ਸਵੇਰੇ ਠੀਕ 10 ਵਜੇ ਤੋਂ ਲੈ ਕੇ ਦੁਪਹਿਰ 1ਵਜੇ ਤੱਕ ਮੰਦਿਰ ਦੀ ਮੁੱਖ ਸਟੇਜ ਤੇ ਕਰਵਾਇਆ ਜਾ ਰਿਹਾ ਹੈ। ਮੇਲਾ ਕਮੇਟੀ ਦੇ ਮੁੱਖ ਅਹੁਦੇਦਾਰ ਸ੍ਰੀ ਵਿਜੇ ਅਨੰਦ ਜੀ ਚੇਅਰਮੈਨ, ਸ੍ਰੀ ਭੁਪਿੰਦਰ ਅਨੰਦ ਵਾਇਸ ਚੇਅਰਮੈਨ, ਸ੍ਰੀ ਪ੍ਰਸ਼ੋਤਮ ਪਾਸੀ ਪ੍ਰਧਾਨ, ਤਰੁਨ ਬਹਿਲ ਵਾਈਸ ਪ੍ਰਧਾਨ, ਸ਼੍ਰੀ ਰਾਧੇ ਸ਼ਾਮ ਸ਼ਰਮਾ ਜਨ ਸੈਕਟਰੀ ਅਤੇ ਸਮੁਚੇ ਕਮੇਟੀ ਮੈਂਬਰਾਂ ਵੱਲੋਂ ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ ਜੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਵੀ ਦਰਬਾਰ ਦਾ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਲਾਈ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੇਲਾ ਪਾਕਿਸਤਾਨ ਵਿੱਚ ਲਗਦਾ ਸੀ, ਪਰ ਭਾਰਤ-ਪਾਕ ਵੰਡ ਤੋਂ ਬਾਅਦ ਹੁਣ ਹਿੰਦੁਸਤਾਨ ਵਿੱਚ ਪੈਂਦੇ ਸ਼ਹਿਰ ਕਪੂਰਥਲਾ ਦੀ ਵੱਖੀ ਵਿਚ ਵਸਦੇ ਪਿੰਡ ਸ਼ੇਖੂਪੁਰ ਵਿੱਚ ਹਰ ਸਾਲ ਇਸ ਵਿਸ਼ਾਲ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਕਵੀ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ ਦਰਬਾਰਾਂ ਵਿੱਚ ਹਾਜ਼ਰੀ ਲਾਉਂਦੇ ਰਹੇ ਹਨ । ਕਪੂਰਥਲਾ ਸ਼ਹਿਰ ਦੇ ਵਸਨੀਕ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਸ਼ਾਇਰ ਕੰਵਰ ਇਕਬਾਲ ਸਿੰਘ ਜੋ ਕਿ ਲਗਾਤਾਰ ਪਿਛਲੇ ਪੰਦਰਾਂ 16 ਸਾਲਾਂ ਤੋਂ ਇਸ ਮੇਲੇ ਦਾ ਸੰਚਾਲਨ ਕਰਦੇ ਆ ਰਹੇ ਹਨ ।

ਮੇਲਾ ਕਮੇਟੀ ਵੱਲੋਂ ਦਿੱਤੇ ਗਏ ਤਰਹ ਮਿਸਰੇ ” ਸ਼ੇਰਾਂ ਵਾਲੀਏ ਸ਼ਕਤੀ ਮਹਾਨ ਤੇਰੀ, ਸਾਨੂੰ ਪ੍ਰੇਮ ਦੇ ਰੰਗ ਵਿੱਚ ਰੰਗ ਮਈਆ” ਅਨੁਸਾਰ ਇਸ ਵਾਰ ਪੰਜਾਬ ਦੇ ਨਾਮਵਰ 13 ਕਵੀਆਂ ਵਿੱਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਆਸ਼ੀ ਈਸਪੂਰੀ, ਲਾਲੀ ਕਰਤਾਰਪੁਰੀ ਲੱਕੀ ਮਲੀਆਂ ਵਾਲਾ, ਸੁਰਜੀਤ ਸਾਜਨ, ਚੰਨ ਮੋਮੀ, ਰੂਪ ਦਬੁਰਜੀ, ਕੰਵਰ ਇਕਬਾਲ ਸਿੰਘ, ਰਜਨੀ ਵਾਲੀਆ, ਦੀਸ਼ ਦਬੁਰਜੀ, ਆਸ਼ੂ ਕੁਮਰਾ, ਮੁਖਤਾਰ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ ਆਦਿ ਕਵੀ ਮਹਾਂਮਾਈ ਦੇ ਦਰਬਾਰ ਵਿਚ ਆਪੋ ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰਨਗੇ ।ਇੱਥੇ ਵਿਸ਼ੇਸ਼ ਤੌਰ ਤੇ ਇਹ ਵਰਨਣਯੋਗ ਹੈ ਕਿ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਅਸਥਾਨ ਤੇ ਨਤ ਮਸਤਕ ਹੁੰਦੀਆਂ ਹਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleनक्सलवादी आंदोलन में महिलाओं की भूमिका: जनतंत्र में गनतंत्र का स्थान नहीं— पुनर्मूल्यांकन
Next article“ਮਾਂ”