ਵਸਲ ਯਾਰ ਦਾ

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਖਾਲੀ ਕਾਸਾ ਹੱਥ ਵਿੱਚ ਲੈਕੇ,
ਅਸੀ ਦਰ ਦਰ ਖਾਧੇ ਧੱਕੇ,
ਖ਼ੈਰ ਵਸਲ ਦੀ ਪਾਦੇ ਸਾਈਆਂ,
ਅਸੀ ਉਡੀਕਾਂ ਕਰ ਕਰ ਥੱਕੇ।

ਕੰਧੋਲੀਆਂ ਤੇ ਰੱਖ ਕੇ ਪਾਣੀ,
ਅਸੀ ਦਾਣੇ ਪਾ ਪਾ ਰੱਖੇ।
ਸਾਡੇ ਬਨੇਰੇ ਵੀ ਬੋਲਣ ਕਦੇ ਕਾਂ,
ਅਸੀ ਚੁੱਕ ਚੁੱਕ ਅੱਡੀਆਂ ਅੱਕੇ।

ਵਸਲ ਯਾਰ ਦਾ ਈਦ ਅਸਾ ਦੀ,
ਸਾਡੇ ਯਾਰ ਦੇ ਕਦਮੀਂ ਮੱਕੇ,
ਕਦਮ ਮੁਬਾਰਕ ਹੋਣ ਓਸਦੇ,
ਮਿੱਟੀ ਚੁੰਮ ਚੁੰਮ ਲਾਈਏ ਮੱਥੇ।

ਇੱਕ ਨੂਰੀ ਮੁੱਖੜਾ ਦੇਖਣ ਦੇ ਲਈ,
“ਪ੍ਰੀਤ” ਅਸੀ ਲੱਖਾਂ ਰੋਜ਼ੇ ਰੱਖੇ।
ਪੱਲ ਛਿਨ ਝਲਕ ਦਿਖਾ ਅਸਾਨੂੰ,
ਤੈਨੂੰ ਛੂਹ ਹੋਈਏ ਕੱਖਾਂ ਤੋਂ ਲੱਖੇ।

ਡਾ. ਲਵਪ੍ਰੀਤ ਕੌਰ “ਜਵੰਦਾ”

ਮੇਲ ਜੋਲ
ਮੇਲ ਜੋਲ ਰੱਖਿਆ ਕਰੋ ,
ਇੱਕ ਦੂਜੇ ਨਾਲ ਮੇਰੇ ਦੋਸਤੋ,
ਛੋਟੀ ਜਿਹੀ ਗਲਵੱਕੜੀ ਨਾਲ,
ਤਬੀਅਤ ਠੀਕ ਰਹਿੰਦੀ ਏ।

ਦਰਦੇ ਦਿੱਲ ਦਾ ਇਲਾਜ਼ ,
ਆਪਣੇ ਆਪ ਹੋ ਜਾਂਦਾ ਏ ,
ਮੁਸਕੁਰਾਉਂਦੇ ਹੋਂਠਾਂ ਚੋ ਜਦੋਂ,
ਮੁਹੱਬਤ ਲਫਜ਼ਾ ਚ ਬਹਿੰਦੀ ਏ।

ਥੱਕਿਆ ਟੁੱਟਿਆ ਚੂਰ ਏ ,
ਹਰ ਸੋਹਣਾ ਬਦਨ ਇੱਥੇ,
ਅੱਜ ਕੱਲ ਰੂਹ ਬੇਚੈਨ,
ਹਰ ਸਖ਼ਸ਼ ਦੀ ਰਹਿੰਦੀ ਏ।

ਬਣ ਹਕੀਮ ਫੜਦੀ ਹਾਂ ਬਾਂਹ,
ਜਦ ਕਿਸੇ ਮੈਂ ਮਰੀਜ਼ ਦੀ,
ਹਰ ਨਬਜ਼ ਸਹਿਕੇ ਪਿਆਰ ਲਈ ,
ਮੇਰੀ ਹਿਕਮਤ ਏ ਕਹਿੰਦੀ ਏ।

ਆਓ ਫਿਰ ਰਲ ਬੈਠੀਏ ,
ਬਾਤਾਂ ਪਾਈਏ ਮੁਹੱਬਤਾਂ ਦੀਆਂ,
ਦੁੱਖ ਸੁੱਖ ਕਰੀਏ ਫਿਰ ਤੋਂ ਸਾਂਝੇ
ਹੱਥ ਜੋੜ “ਪ੍ਰੀਤ”ਸਭ ਨੂੰ ਕਹਿੰਦੀ ਏ।

ਛੱਡ ਖੇਡ ਦਿਲਾਂ ਦੀ ਮਿੱਟੀ ਦੇ ਬਾਵਿਆਂ ,
ਦਿੱਲਾ ਦੀਆਂ ਘੁੰਡੀਆਂ ਜਾਣੀਏ,
ਤੋਰੀ ਧੀ ਸਹੁਰੇ ਘਰ ਜਦੋਂ ਦੀ ਅਪਣੀ,
ਗੁੱਡੀ ਓਸਦੀ ਰਾਤੀ ਮੇਰੀ ਬੁੱਕਲ ਚ ਰਹਿੰਦੀ ਏ।

ਡਾ. ਲਵਪ੍ਰੀਤ ਕੌਰ ” ਜਵੰਦਾ”

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿੱਤਕ ਮੇਲਾ ਲੱਗਿਆ
Next articleਰਿਹਾਨਾ ਨੇ ਰੋਸ਼ਨ ਕੀਤਾ ਰੋਪੜ ਜਿਲ੍ਹੇ ਦਾ ਨਾਮ