ਕਪੂਰਥਲਾ,(ਕੌੜਾ)- ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ, ਫਰੰਟ ਅਗੇਂਸਟ ਐਨ ਪੀ ਐਸ ਇਨ ਰੇਲਵੇ, ਆਰ ਸੀ ਐਫ ਇੰਪਲਾਈਜ ਯੂਨੀਅਨ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬੀ ਕਵਿਤਾ ਦੇ ਬੇਤਾਜ ਬਾਦਸ਼ਾਹ ਡਾ ਸੁਰਜੀਤ ਪਾਤਰ ਅਚਾਨਕ ਦੇਹਾਂਤ ਤੇ ਗਹਿਰੇ ਦੁੱਖ ਪ੍ਰਗਟਾਵਾ ਕਰਦਿਆਂ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਰਬਜੀਤ ਸਿੰਘ, ਅਮਰੀਕ ਸਿੰਘ, ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ, ਆਰਸੀਐਫ ਇੰਪਲਾਈਜ ਯੂਨੀਅਨ, ਫਰੰਟ ਅਗੇਸਟ ਐਨਪੀਐਸ ਇਨ ਰੇਲਵੇ,ਸ਼ਹੀਦ ਭਗਤ ਸਿੰਘ ਵਿਚਾਰ ਮੰਚ ਨੇ ਕਿਹਾ ਕਿ ਪ੍ਰਸਿੱਧ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦੇ ਅਚਾਨਕ ਇਸ ਜਹਾਨ ਤੋਂ ਤੁਰ ਜਾਣ ਨਾਲ ਸਾਹਿਤ ਜਗਤ ਦੀ ਇੱਕ ਸਦੀ ਦਾ ਅੰਤ ਹੋ ਗਿਆ ਹੈ। ਉਹਨਾਂ ਕਿਹਾ ਕਿ ਡਾ ਸੁਰਜੀਤ ਪਾਤਰ ਜੀ ਦਾ ਇੰਜ ਚੁੱਪ-ਚਾਪ ਤੇ ਸਹਿਜ ਤੁਰ ਜਾਣਾ, ਮਨ ਨੂੰ ਉਦਾਸ ਕਰ ਗਿਆ। ਪੰਜਾਬੀ ਮਾਂ ਬੋਲੀ ਦਾ ਲਾਡਲਾ ਸ਼ਾਇਰ, ਪੰਜਾਬੀਅਤ ਦਾ ਮੁਦਈ, ਆਮ ਲੋਕਾਂ ਤੇ ਸੰਘਰਸ਼ਸ਼ੀਲ ਲੋਕਾਂ ਦਾ ਹਮੇਸ਼ਾ ਹਮਦਰਦ ਤੇ ਫਿਕਰਮੰਦ ਰਿਹਾ ਹੈ ਅਤੇ ਉਹਨਾਂ ਦੇ ਫਿਕਰਾਂ ਤੇ ਜਜ਼ਬਾਤਾਂ ਨੂੰ ਜੁਬਾਨ ਦਿੰਦਾ ਰਿਹਾ ਹੈ। “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ”, “ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ”, “ਮੈ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਰਾਹ ਬਣਦੇ”, “ਅਸੀਂ ਹੁਣ ਮੁੜ ਨਹੀਂ ਸਕਦੇ” ਜਿਹੀਆਂ ਅਨੇਕਾਂ ਹੀ ਸ਼ਾਹਕਾਰ ਰਚਨਾਵਾਂ ਦਾ ਕਵੀ ਖਾਮੋਸ਼ ਹੋ ਗਿਆ ਹੈ । ਉਹਨਾਂ ਵੱਲੋਂ ਲਿਖੀਆਂ ਸਤਰਾਂ ਹਮੇਸ਼ਾਂ ਇਸ ਧਰਤੀ ਦੀਆਂ ਪੌਣਾ ਤੇ ਲੋਕਾਂ ਦੇ ਦਿਲਾਂ ਵਿੱਚ ਮਹਿਕਾਂ ਬਿਖੇਰਦਾ ਰਹੇਗਾ। ਸੰਘਰਸ਼ ਕਰਦੇ ਲੋਕਾਂ ਨੂੰ ਪ੍ਰੇਰਨਾ ਤੇ ਜੋਸ਼ ਦਿੰਦਾ ਰਹੇਗਾ। ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly