ਮੁੱਲ ਪਾਉਣ ਲੱਗੇ ਨੇਤਾ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਕੌਮ ਸਾਡੀ ਦੀਆਂ ਔਰਤਾਂ ਨਹੀਂ ਸਿਰੋਂ ਨੰਗੀਆਂ
ਅਸੀਂ ਸੁੱਖਾਂ ਸੁੱਖ ਧੀਆਂ ਵੀ ਪੁੱਤਾਂ ਵਾਂਗ ਮੰਗੀਆ
ਲੱਗੇ ਮੁੱਲ ਪਾਉਣ ਨੇਤਾ, ਕਿੱਦਾਂ ਸਾਡੀ ਔਕਾਤ ਜਾਣਕੇ
ਲਾਉਣ ਲੱਗੇ ਬੋਲੀਆਂ , ਹਰਾਮੀ ਹਿੱਕਾਂ ਤਾਣ ਤਾਣ ਕੇ
ਲੱਗੇ ਮੁੱਲ ਪਾਉਣ ਨੇਤਾ————-

ਵੋਟਾਂ ਦੇ ਭਿਖ਼ਾਰੀ ਦੇਖੋ , ਆ ਆ ਕਰਦੇ ਕੀ ਪਾਖੰਡ ਨੇ
ਅਣਖੀ ਜੁਝਾਰੂ ਕਰਦੇ, ਇਹਨਾਂ ਦੀ ਕਿੱਦਾ ਝੰਡ ਨੇ
ਵਾਅਦੇ ਅਸ਼ਟਾਮਾਂ ਉੱਤੇ, ਲਿਖਵਾ ਲਉ ਆਣ ਕੇ
ਲੱਗੇ ਮੁੱਲ ਪਾਉਣ ਨੇਤਾ————‘

ਨਸ਼ਿਆਂ ਦੇ ਥੋਕ ਥਾਂ ਥਾਂ, ਕਹਿੰਦੇ ਦੇਣੇ ਖੋਲ ਨੇ
ਦੇਣੇ ਪੁੱਤਰ ਪੰਜਾਬ ਦੇ , ਪੈਰਾਂ ਵਿੱਚ ਰੋਲ਼ ਨੇ
ਲੱਭਣਗੇ ਗ਼ੈਰਤਾਂ , ਇਹ ਮਿੱਟੀ ਛਾਣ ਛਾਣ ਕੇ
ਲੱਗੇ ਮੁੱਲ ਪਾਉਣ ਨੇਤਾ—— ——–

ਸਿਆਸਤ ਦੇ ਕਿਰਮਾਂ ਨੇ, ਗੰਦਾਂ ਕਰਿਐ ਪੰਜਾਬ ਨੂੰ
ਜਣਾ-ਖਣਾ ਤੁਰ ਆਉਂਦੈ, ਦੇਖੋ ਲੁੱਟਣ ਪੰਜਾਬ ਨੂੰ
ਗੁੰਡੇ ਮਾਫੀਆ ਲਫ਼ੰਗੇ, ਆ ਬੈਠੇ ਬਣ ਬਣ ਚਾਣਯਕੇ
ਮੁੱਲ ਲੱਗੇ ਪਾਉਣ ਨੇਤਾ———–

ਕਰ ਦਿੱਤੇ ਖਾਲੀ ਖਜ਼ਾਨੇ , ਚਾੜ ਕਰਜ਼ਿਆਂ ਦੀ ਪੰਡ ਨੂੰ
ਲੁੱਟੇ ਵਿਦੇਸ਼ਾਂ ਚੋਂ ਪੰਜਾਬੀ, ਲੈ ਪੌਂਡ ਡਾਲਰਾਂ ‘ਚ ਫੰਡ ਨੂੰ
ਤਾਲ਼ੀ ਵਜਾਉਣ ਥਾਲ਼ੀ, ਨਿੱਤ ਨਵੇਂ ਜ਼ੁਮਲ਼ੇ ਮਾਣ ਕੇ
ਮੁੱਲ ਪਾਉਣ ਲੱਗੇ ਨੇਤਾ—— ———-

“ਰੇਤਗੜੵ ” ਰੁੱਤ ਚੋਣਾਂ ਦੀ, ਸਾਵਧਾਨ ਹੋ ਜੋ ਪੰਜਾਬੀਓ
ਜਾਗੋ ਵਾਰਿਸੋ ਪੰਜਾਬ ਦਿਓ, ਕਮਾਨ ਸਾਂਭੋ ਪੰਜਾਬੀਓ
ਖੰਘਜੇ ਨਾ “ਬਾਲੀ”ਕੋਈ, ਛਪੰਜਾ ਇੰਚੀ ਛਾਤੀ ਤਾਣ ਕੇ
ਮੁੱਲ ਪਾਉਣ ਲੱਗੇ ਨੇਤਾ———

ਬਲਜਿੰਦਰ ਸਿੰਘ “ਬਾਲੀ ਰੇਤਗੜੵ”
+917087629168
+919465129168

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਰ ਨਿਸ਼ਾਨੇ ‘ਤੇ*
Next article“ਘਰਾਂ ‘ਚ ਇਨਕ਼ਲਾਬ”