(ਸਮਾਜ ਵੀਕਲੀ) ਦੁਨੀਆਂ ਵਿੱਚ ਹਰ ਚੀਜ਼ ਮਿਹਨਤ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜੋ ਸਮਾਂ ਇੱਕ ਵਾਰ ਨਿਕਲ ਜਾਂਦਾ ਹੈ, ਉਹ ਮੁੜ ਕੇ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਸਮੇਂ ਨੂੰ ਧਨ ਤੋਂ ਵੀ ਵੱਧ ਕੀਮਤੀ ਮੰਨਿਆ ਜਾਂਦਾ ਹੈ। ਕੁਦਰਤ ਵਿੱਚ ਵੀ ਸਭ ਕੁਝ ਸਮੇਂ ਦੇ ਅਨੁਸਾਰ ਹੀ ਚੱਲਦਾ ਹੈ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਕਦਰ ਹੋਰ ਵੀ ਜ਼ਰੂਰੀ ਹੈ। ਜੋ ਵਿਦਿਆਰਥੀ ਸਮੇਂ ਸਿਰ ਆਪਣਾ ਕੰਮ ਨਹੀਂ ਕਰਦੇ, ਉਹ ਅੰਤ ਵਿੱਚ ਪੇਪਰਾਂ ਦੇ ਸਮੇਂ ਪਛਤਾਉਂਦੇ ਹਨ। ਸਮੇਂ ਸਿਰ ਕੰਮ ਕਰਨ ਵਾਲੇ ਹੀ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ ਅਤੇ ਪਹਿਲਾ ਸਥਾਨ ਹਾਸਲ ਕਰਦੇ ਹਨ। ਜਿਹੜੇ ਦੇਸ਼ ਦੇ ਲੋਕ ਸਮੇਂ ਦੇ ਪਾਬੰਦ ਹੁੰਦੇ ਹਨ, ਉਹ ਦੇਸ਼ ਤਰੱਕੀ ਕਰਦੇ ਹਨ—ਜਪਾਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਆਪਣਾ ਸਮਾਂ ਟੀਵੀ ਦੇਖਣ, ਘੁੰਮਣ ਅਤੇ ਫ਼ਾਲਤੂ ਗੱਲਾਂ ਵਿੱਚ ਬਰਬਾਦ ਨਾ ਕਰੋ। ਜੋ ਲੋਕ ਸਮੇਂ ਦੀ ਕਦਰ ਕਰਦੇ ਹਨ, ਉਹ ਇੱਕ ਦਿਨ ਜ਼ਰੂਰ ਸਫਲ ਇਨਸਾਨ ਬਣਦੇ ਹਨ।
ਵਿਦਿਆਰਥਣ: ਮੰਗਲੀ ਕੁਮਾਰੀ
ਸ.ਸ.ਸ.ਸਕੂਲ ਪਰਮਜੀਤਪੁਰ(ਕਪੂਰਥਲਾ)
ਗਾਈਡ ਅਧਿਆਪਕ: ਪਵਨ ਕੁਮਾਰ ਅੱਤਰੀ


