ਵਿਗਿਆਨ ਦੀਆਂ ਬਹਮੁਲੀ ਖੋਜਾਂ ਕਾਢਾਂ ਪ੍ਰਤੀ ਸੁਚੇਤ ਹੋਣ ਦੀ ਲੋੜ–ਤਰਕਸ਼ੀਲ

ਮਾਸਟਰ ਪਰਮ ਵੇਦ 
ਮਾਸਟਰ ਪਰਮਵੇਦ
(ਸਮਾਜ ਵੀਕਲੀ) ਅਜ ਕਲ ਟੈਲੀਵੀਜ਼ਨ ਹਰੇਕ ਦੀ ਲੋੜ ਬਣ ਚੁੱਕਾ ਹੈ,ਜਿਸ ਤੋਂ ਬਿਨਾਂ ਜਿੰਦਗੀ ਅਧੂਰੀ  ਜਾਪਦੀ ਹੈ।ਦੁਨੀਆਂ ਵਿੱਚ ਕਿਤੇ ਵੀ ਵਾਪਰੀ ਹਰ ਘਟਨਾ ਨਾਲੋਂ ਨਾਲ ਦਿਖਾਈ ਜਾਂਦੀ ਹੈ ,ਬਹੁਤੇ ਚੈਨਲ ਜਿਥੇ ਵਪਾਰ ਦਾ ਧੰਦਾ ਬਣਾਕੇ ਚਲਾਏ ਜਾ ਰਹੇ ਉਥੇ ਉਹ ਲੋਕਾਂ ਨੂੰ ਸਬਜ਼ ਬਾਗ਼ ਦਿਖਾ ਕੇ ਮਾਨਸਿਕ ਤੇ ਆਰਥਿਕ ਲੁੱਟ ਵੱਡੇ ਪੱਧਰ ਤੇ ਕਰ ਰਹੇ ਹਨ, ਅਸ਼ਲੀਲ,ਡਰਾਊ,ਭਰਮਾਊ ਤੇ ਗੈਰ ਵਿਗਿਆਨਕ ਪ੍ਰੋਗਰਾਮ ਲੋਕਾਂ ਦੀ ਸੋਚ ਨੂੰ ਦੂਸ਼ਿਤ ਕਰ ਰਹੇ ਹਨ,ਖੁੰਢਾ ਕਰ ਰਹੇ ਹਨ।ਸਵੇਰੇ ਸਵੇਰ ਅਖੌਤੀ ਤਾਂਤਰਿਕ,ਜੋਤਸ਼ੀ ਵਿਗਿਆਨ ਦੀਆਂ ਕਾਢਾਂ,ਖੋਜਾਂ ਦੀ ਦੁਰਵਰਤੋਂ ਕਰਦੇ ਹੋਏ ਕੰਮਪਿਊਟਰ ਰਾਹੀਂ  ਲੋਕਾਂ ਨੂੰ ਰਾਸ਼ੀਫਲ ਦੇ ਚੱਕਰ ‘ਚ ਪਾਉਂਦੇ ਹਨ ਕਮਾਈ ਲਈ  ਕਵਚ, ਮੁੰਦਰੀਆਂ, ਨਗ,ਰੂਦਰ ਵੇਚਦੇ ਹਨ ਤੇ ਟੇਵੇ ਬਣਾ ਕੇ ਕਮਾਈ ਕਰਦੇ ਹਨ।ਬੱਚਿਆਂ ਨੂੰ ਕਾਰਟੂਨਾਂ ਤੇ ਮਸ਼ਹੂਰੀਆਂ ਪਿਛੇ ਲਾ ਕੇ ਉਨਾਂ ਦੀ ਸੋਚਣ ਸ਼ਕਤੀ ਨੂੰ ਖੁੰਢਿਆ ਕੀਤਾ ਜਾ ਰਿਹਾ ਹੈ।ਰੋਜ਼ਾਨਾ ਵਿਖਾਏ ਜਾ ਰਹੇ ਟੀਵੀ ਸੀਰੀਅਲ ਅਤੇ ਉਨਾਂ ਦੇ ਪਾਤਰ ਸਾਡੀ ਸਿਹਤ ਤੇ ਡੂੰਘਾ ਪ੍ਰਭਾਵ ਛੱਡਦੇ ਹਨ, ਪਾਤਰ ਇਨ੍ਹਾਂ ਬਣਾਵਟੀ ਪ੍ਰਭਾਵਸ਼ਾਲੀ ਰੋਲ ਕਰਦੇ ਹਨ ਕਿ ਅਸੀਂ ਪਾਤਰਾਂ ਨਾਲ ਮਾਨਸਿਕ ਤੇ ਭਾਵਨਾਤਮਿਕ ਤੌਰ ਤੇ ਇਸ ਤਰਾਂ ਜੁੜ ਜਾਂਦੇ ਹਾਂ ਕਿ ਉਨਾਂ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋ ਜਾਂਦੇ ਹਾਂ ਤੇ ਦੁੱਖ ਦੇ ਸਮੇ ਖੁਦ ਨੂੰ ਵੀ ਦੁੱਖ ਦੇ ਦਰਿਆ ਵਿੱਚ ਡੁਬੋ ਲੈਂਦੇ ਹਾਂ।ਅਸਿੱਧੇ ਤੌਰ ਤੇ ਖੁਦ ਨੂੰ ਉਨਾਂ ਦੀ ਜਗ੍ਹਾ ਰੱਖ ਕੇ ਦੇਖਦੇ ਹਾਂ ਅਤੇ ਆਪ ਮਾਨਸਿਕ ਤੌਰ ਤੇ
 ਨੁਕਸਾਨ ਪਹੁੰਚਾਉਂਦੇ ਹਾਂ।ਇਹ ਜਾਣਦੇ ਹੋਏ ਵੀ ਕਿ ਉਹ ਸਿਰਫ ਐਕਟਿੰਗ ਕਰ ਰਹੇ ਹਨ।ਚੰਗੀਆਂ ਮਾੜੀਆਂ ਪ੍ਰਸਥਿਤੀਆਂ, ਸੁੱਖ,ਦੁੱਖ ਸਿਹਤ ਤੇ ਪ੍ਰਭਾਵ ਪਾਉਂਦੀਆਂ ਹਨ। ਜੇ ਖੁਦ ਨੂੰ ਦੁਖੀ ਮਹਿਸੂਸ ਕਰੀਏ ਤਾਂ ਸਾਡੀ ਊਰਜਾ ਘੱਟ ਹੋ ਜਾਂਦੀ ਹੈ ਤੇ ਜਿਸ ਨਾਲ ਸਿਰ ਦਰਦ ਤੇ ਤਣਾਅ ਹੋ ਜਾਂਦਾ ਹੈ, ਮਾਨਸਿਕ ਤੌਰ ਤੇ ਰੋਗੀ ਹੋ ਜਾਂਦੇ ਹਾਂ।ਸ਼ਨਸਨੀਖੇਜ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੰਗੀਤ ਦਿਲ ਦੀ ਧੜਕਨ ਵਧਾ  ਦਿੰਦਾ ਹੈ  ਜਿਸ ਨਾਲ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹਨ। ਬਹੁਤੇ ਸੀਰੀਅਲ ਸਾਜਿਸ਼ਾਂ ਕਰਨ ਦੀ ਚਾਲਾਂ  ਨਾਲ ਭਰੇ ਹੁੰਦੇ ਹਨ। ਕਾਰਪੋਰੇਟ ਘਰਾਣੇ ਇਨ੍ਹਾਂ ਤੇ ਕਾਬਜ਼ ਹੋ ਕੇ ਵਿਗਿਆਨ ਦੀਆਂ ਬਹੁਮੁੱਲੀ ਮਨੁੱਖੀ ਭਲੇ ਦੀਆਂ ਖੋਜਾਂ ਕਾਢਾਂ ਦੀ ਦੁਰਵਰਤੋਂ ਕਰ ਰਹੇ ਹਨ ਸੋ ਸਾਨੂੰ ਇਨ੍ਹਾਂ ਦੀਆਂ ਲੋਕ ਮਾਰੂ  ਸੋਚ ਤੋਂ ਸੁਚੇਤ ਹੋਣਾ ਚਾਹੀਦਾ ਹੈ। ਦੇਸ਼ ਦੇ ਭਵਿੱਖ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
#ਅਫਸਰ ਕਲੋਨੀ ਸੰਗਰੂਰ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੋਟਾਂ ਨੂੰ ਕਦੇ ਵੀ ਥੁੱਕ ਲਾਕੇ ਨਾ ਗਿਣੋ–ਡਾ਼ ਹਰੀ ਕ੍ਰਿਸ਼ਨ
Next articleਇੱਕ ਸੱਚੀ ਕਹਾਣੀ “ਅੰਧਵਿਸ਼ਵਾਸ਼”