ਵਾਦੀ-ਏ-ਕਸ਼ਮੀਰ ਠੰਢ ਦੀ ਜਕੜ ’ਚ: ਮਨਫ਼ੀ 4.4 ਡਿਗਰੀ ਨਾਲ ਪਹਿਲਗਾਮ ਸਭ ਤੋਂ ਸਰਦ

ਸ੍ਰੀਨਗਰ (ਸਮਾਜ ਵੀਕਲੀ):   ਕਸ਼ਮੀਰ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਅਤੇ ਅੱਜ ਪਾਰਾ ਹੋਰ ਹੇਠਾਂ ਡਿੱਗ ਗਿਆ। ਸ੍ਰੀਨਗਰ ਵਿੱਚ ਸੋਮਵਾਰ ਰਾਤ ਨੂੰ ਘੱਟ ਤੋਂ ਘੱਟ ਤਾਪਮਾਨ ਮਨਫ਼ੀ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਬੀਤੀ ਰਾਤ ਪਹਿਲਗਾਮ ਵਿੱਚ ਤਾਪਮਾਨ ਮਨਫ਼ੀ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਸ਼ਮੀਰ ਦਾ ਸਭ ਤੋਂ ਠੰਢਾ ਸਥਾਨ ਹੈ। ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ਦਾ ਤਾਪਮਾਨ ਮਨਫੀ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ 543 ਦਿਨਾਂ ’ਚ ਕਰੋਨਾ ਦੇ ਸਭ ਤੋਂ ਘੱਟ 7579 ਮਾਮਲੇ
Next articleਬੁਲਗਾਰੀਆ ’ਚ ਬੱਸ ਹਾਦਸੇ ਕਾਰਨ 45 ਯਾਤਰੀਆਂ ਦੀ ਮੌਤ