ਵੈਸ਼ਨਵੀ ਨੇ ਏਸ਼ੀਅਨ ਮਾਰਟੀਅਲ ਆਰਟ ਤੇ ਸਪੋਰਟਸ ਗੇਮਾਂ 2024 ‘ਚ ਜਿੱਤਿਆ ਸਿਲਵਰ ਮੈਡਲ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਸ਼ਹਿਰ ਫਗਵਾੜਾ ਦੀ ਰਹਿਣ ਵਾਲੀ ਵੈਸ਼ਨਵੀ ਉਰਫ ਬਾਣੀ ਨੇ ਏਸ਼ੀਅਨ ਮਾਰਟੀਅਲ ਆਰਟ ਤੇ ਸਪੋਰਟਸ ਗੇਮਾਂ 2024 ‘ਚ ਸਿਲਵਰ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੈਸ਼ਨਵੀ ਨੇ ਦੱਸਿਆ ਕਿ ਮੈਂ ਮੁੱਕੇਬਾਜੀ ‘ਚ ਭਾਗ ਲੈਂਦੇ ਹੋਏ ਏਸ਼ੀਅਨ ਮਾਰਟੀਅਲ ਆਰਟ ਤੇ ਸਪੋਰਟਸ ਗੇਮਾਂ 2024 ‘ਚ ਆਪਣੀ ਵਿਰੋਧੀ ਮੁਕੇਬਾਜ ਨੂੰ  ਹਰਾ ਕੇ ਸਿਲਵ ਮੈਡਲ ਪ੍ਰਾਪਤ ਕੀਤਾ ਹੈ | ਇਸ ਮੌਕੇ ਪ੍ਰਧਾਨ ਚੌਧਰੀ ਸੋਮਪਾਲ ਮੈਂਗੜਾ ਨੇ ਵੈਸ਼ਨਵੀ ਤੇ ਉਸਦੇ ਮਾਤਾ ਸ਼ਸ਼ੀ ਬਾਲਾ, ਪਿਤਾ ਸਵ. ਬੋਧ ਰਾਜ ਸੈਣੀ ਤੇ ਭਰਾ ਸਾਗਰ ਨੂੰ  ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵੈਸ਼ਨਵੀ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ | ਉਨਾਂ ਕਿਹਾ ਕਿ ਇਲ ਲੜਕੀ ਆਉਣ ਵਾਲੇ ਦਿਨਾਂ ‘ਚ ਪੂਰੇ ਭਾਰਤ ਵਲੋਂ ਖੇਡਦੇ ਹੋਏ ਦੇਸ਼ ਦਾ ਨਾਂ ਰੌਸ਼ਨ ਕਰੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਫਿਕਰਾਂ ਦੀ ਪੰਡ
Next article24-9-1932 को चमचा युग की स्थापना हुई