ਪੰਜਾਬ: ਪੰਜ ਜ਼ਿਲ੍ਹਿਆਂ ਵਿਚ ਮਹੀਨੇ ’ਚ ਲੱਖ ਤੋਂ ਵੱਧ ਕੇਸ

ਚੰਡੀਗੜ੍ਹ (ਸਮਾਜ ਵੀਕਲੀ) : ਪੰਜ ਜ਼ਿਲ੍ਹੇ ਪੰਜਾਬ ਲਈ ਵੱਡੀ ਚਿੰਤਾ ਬਣੇ ਹੋਏ ਹਨ ਜਿੱਥੇ ਇਕ ਮਹੀਨੇ ਵਿਚ ਕਰੋਨਾ ਦੇ 1.07 ਲੱਖ ਕੇਸ ਸਾਹਮਣੇ ਆਏ ਹਨ। ਪਿਛਲੇ ਇਕ ਮਹੀਨੇ ਵਿਚ 1407 ਮੌਤਾਂ ਇਨ੍ਹਾਂ ਜ਼ਿਲ੍ਹਿਆਂ ਵਿਚ ਹੋਈਆਂ ਹਨ। ਗੁਜ਼ਰੇ ਮਹੀਨੇ ਵਿਚ ਰਾਜ ਵਿਚ ਕੁੱਲ 1.83 ਲੱਖ ਕੇਸ ਮਿਲੇ ਹਨ ਤੇ 3359 ਮੌਤਾਂ ਹੋ ਚੁੱਕੀਆਂ ਹਨ।

ਇਨ੍ਹਾਂ ਵਿਚੋਂ 58.7 ਪ੍ਰਤੀਸ਼ਤ ਕੇਸ ਲੁਧਿਆਣਾ, ਐੱਸਏਐੱਸ ਨਗਰ ਮੁਹਾਲੀ, ਜਲੰਧਰ, ਪਟਿਆਲਾ ਤੇ ਬਠਿੰਡਾ ਵਿਚ ਪਾਜ਼ੇਟਿਵ ਮਿਲੇ ਹਨ। ਜਦਕਿ ਕੁੱਲ ਮੌਤਾਂ ਵਿਚੋਂ 42 ਪ੍ਰਤੀਸ਼ਤ ਇਨ੍ਹਾਂ ਪੰਜ ਜ਼ਿਲ੍ਹਿਆਂ ਵਿਚ ਹੋਈਆਂ ਹਨ। ਲੁਧਿਆਣਾ ਵਿਚ ਸਭ ਤੋਂ ਵੱਧ 36,357 ਕੇਸ ਮਿਲੇ ਹਨ ਤੇ 398 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਐੱਸਏਐੱਸ ਨਗਰ ਵਿਚ 25,147 ਕੇਸ ਮਿਲੇ ਹਨ ਤੇ 237 ਮੌਤਾਂ ਹੋਈਆਂ ਹਨ।

ਜਲੰਧਰ ਵਿਚ 16,067 ਕੇਸ ਮਿਲੇ ਹਨ ਤੇ 195 ਮੌਤਾਂ, ਬਠਿੰਡਾ ਵਿਚ 15,455 ਕੇਸ ਅਤੇ 279 ਮੌਤਾਂ, ਪਟਿਆਲਾ ਵਿਚ 14,435 ਕੇਸ ਅਤੇ 298 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਕੇਸਾਂ ਦੀ ਦਰ ਵੀ ਕਾਫ਼ੀ ਹੈ। ਪੂਰੇ ਸੂਬੇ ਦੀ ਇਹ ਦਰ 13.7 ਪ੍ਰਤੀਸ਼ਤ ਹੈ ਜਦਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਇਹ ਦਰ 20 ਪ੍ਰਤੀਸ਼ਤ ਹੈ। ਪੰਜਾਬ ’ਚ ਹਰ 100 ਕੇਸਾਂ ਮਗਰ 2.4 ਮੌਤਾਂ ਹੋ ਰਹੀਆਂ ਹਨ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਓ ਸਾਰੇ ਰਲ ਮਿਲ ਆਪਾਂ….
Next articleਅਸਾਮ ’ਚ ਸਾਰੇ ਦਫ਼ਤਰ, ਧਾਰਮਿਕ ਥਾਵਾਂ ਤੇ ਹਫ਼ਤਾਵਾਰੀ ਮਾਰਕੀਟਾਂ 15 ਦਿਨਾਂ ਲਈ ਬੰਦ