HOMEਖ਼ਬਰਾਂਪੰਜਾਬੀ ਵੈਦ ਹਰੀ ਸਿੰਘ ਬੱਧਣ ਦੀ ਯਾਦ ਚ ਲੱਗਾ ਨੰਦਾਚੌਰ ਵਿਖੇ ਆਯੂਰਵੈਦਿਕ ਕੈਂਪ 29/08/2024 (ਸਮਾਜ ਵੀਕਲੀ) ਹਲਕਾ /ਵਿਧਾਇਕ ਡਾ. ਰਵਜੋਤ ਨੇ ਕੀਤਾ ਉਦਘਾਟਨ ਕਨੇਡਾ ਵੈਨਕੂਵਰ (ਕੁਲਦੀਪ ਚੁੰਬਰ)- ਸਰਬੱਤ ਭਲਾ ਬਿਰਧ ਆਸ਼ਰਮ ਨੰਦਾਚੌਰ ਵਿਖੇ ਵੈਦ ਹਰੀ ਸਿੰਘ ਬੱਧਣ ਦੀ ਯਾਦ ਵਿੱਚ ਆਯੂਰਵੈਦਿਕ ਕੈਂਪ ਲਗਾਇਆ ਗਿਆ। ਮੁੱਖ ਮਹਿਮਾਨ ਵਜੋਂ ਡਾ. ਰਵਜੋਤ, ਹਲਕਾ ਵਿਧਾਇਕ ਸ਼ਾਮਚੁਰਾਸੀ ਨੇ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ। ਡਾ. ਰਵਜੋਤ ਤੇ ਹੋਰਨਾਂ ਦਾ ਸੰਤ ਜਗੀਰ ਸਿੰਘ, ਸੰਸਥਾ ਪ੍ਰਧਾਨ ਨੰਬਰਦਾਰ ਬੀਰ ਚੰਦ ਸੁਰੀਲਾ, ਉਪ ਪ੍ਰਧਾਨ ਸਰਵਣ ਸਿੰਘ ਸੁੰਮਨ ਵਲੋਂ ਸਿਰੋਪਾਓ ਦੇ ਕੇ ਮਾਣ ਸਨਮਾਨ ਕੀਤਾ ਗਿਆ। ਕੈਂਪ ਵਿੱਚ ਵੈਦ ਹਰੀ ਸਿੰਘ ਬੱਧਣ ਜੀ ਦੇ ਭਰਾ ਹਰਭਜਨ ਸਿੰਘ ਬੱਧਣ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹਰੀ ਸਿੰਘ ਬੱਧਣ ਦੀ ਯਾਦ ਵਿੱਚ ਇੱਕ ਫਲਦਾਰ ਬੂਟਾ ਵੀ ਲਗਾਇਆ ਗਿਆ। ਕੈਂਪ ਦਾ ਲੋੜਵੰਦਾਂ ਨੇ ਲਾਹਾ ਲਿਆ। ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly