(ਸਮਾਜ ਵੀਕਲੀ)
ਛੁੱਟੀਆਂ ਚ’ ਮਾਮੇ ਪਿੰਡ
ਮੰਮੀ ਮੈਂ ਐਤਕੀਂ ਮਾਮੇ ਪਿੰਡ
ਜਾਊਂਗਾ,
ਗਰਮੀ ਦੀਆਂ ਛੁੱਟੀਆਂ ਉੱਥੇ
ਬਿਤਾਊਂਗਾ।
ਹਾਣ ਦੇ ਹਾਣੀ ਮੈਨੂੰ ਹੋਣਗੇ
ਉੱਡੀਕਦੇ,
ਥੋੜੇ ਦਿਨ ਰਹਿਗੇ ਮਿਲਣ
ਦੀ ਤਰੀਕ ਦੇ।
ਨਾਲ ਲ਼ੈ ਕੇ ਕਿਤਾਬਾਂ ਉੱਥੇ
ਬੈਠ ਪੜੂਗਾਂ,
ਦੱਸਿਆ ਜੋ ਕੰਮ ਸਕੂਲ ਦਾ ਮੈਂ
ਕਰੂਗਾਂ।
ਸ਼ਾਮ ਨੂੰ ਬਜ਼ਾਰ ਮਾਮੇ ਨਾਲ
ਜਾਵਾਂਗੇ,
ਭਾਈ ਕੋਲੋਂ ਲ਼ੈ ਕੇ ਚੀਜੀਆਂ
ਵੀ ਖਾਵਾਂਗੇ।
ਮਾਮੇ ਦੇ ਮੁੰਡੇ ਉਹ ਵੀ ਨਾਲ
ਹੋਣਗੇ,
ਰਾਹ ਵਿੱਚ ਘਰ ਦੋਸਤ ਦਾ
ਦਿਖਾਉਣਗੇ।
ਚਲਾਵਾਂਗੇ ਸਾਇਕਲੀ ਜੋ ਹੈ
ਲਾਲ ਰੰਗ ਦੀ,
ਪਤਾ ਵੀ ਨਾ ਲੱਗੇ ਜਦ ਕੋਲੋਂ
ਦੀ ਲੰਘਦੀ।
ਕਰਾਂਗੇ ਮੌਜਾਂ ਮਾਮੀਂ ਖੀਰ ਵੀ
ਬਣਾਊਗੀ ,
ਬੜੇ ਪਿਆਰ ਨਾਲ ਕੋਲ ਬਿਠਾ
ਕੇ ਖਵਾਊਗੀ।
ਨਾਨੇ ਨਾਨੀ ਕੋਲੋਂ ਸੁਣਾਂਗੇ
ਕਹਾਣੀਆਂ,
ਮਸਾਂ ਮਸਾਂ ‘ਪੱਤੋ’ ਨੂੰ ਛੁੱਟੀਆਂ
ਨੇ ਆਣੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ 94658-21417
[email protected]



