HOME ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਨੇ ਜਾਗਰੂਕਤਾ ਪ੍ਰੋਗਰਾਮ ਦਿੱਤਾ

ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਨੇ ਜਾਗਰੂਕਤਾ ਪ੍ਰੋਗਰਾਮ ਦਿੱਤਾ

ਬਸੀ ਪਠਾਣਾ,    (ਸਮਾਜ ਵੀਕਲੀ)   (ਰੋਮੀ ਘੜਾਮਾਂ): ਸ.ਸ.ਸ.ਸ. ਸਕੂਲ (ਮੁੰਡੇ), ਬਸੀ ਪਠਾਣਾ ਵਿਖੇ ਚੰਡੀਗੜ੍ਹ ਜ਼ੋਨ ਮੁਖੀ ਅਜੀਤ ਪ੍ਰਦੇਸੀ ਦੀ ਅਗਵਾਈ ਵਿੱਚ ਇਕਾਈ ਵੱਲੋਂ ਵਹਿਮਾਂ ਭਰਮਾਂ, ਪਾਖੰਡਾਂ ਤੇ ਅੰਧਵਿਸ਼ਵਾਸਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਦਿੱਤਾ ਗਿਆ ਅਤੇ ਹੱਥ ਦੀ ਸਫ਼ਾਈ ਦੇ ਟ੍ਰਿੱਕਾਂ ਰਾਹੀਂ ਜਾਦੂ  ਬਾਰੇ ਪਏ ਭੁਲੇਖਿਆਂ ਨੂੰ ਦੂਰ ਕੀਤਾ ਗਿਆ। ਇਕਾਈ ਮੁਖੀ ਹਰਨੇਕ ਸਿੰਘ ਵੱਲੋਂ 29 ਅਗਸਤ ਨੂੰ ਹੋਣ ਵਾਲੀ ਵਿਗਿਆਨਕ ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ ਵਿੱਚ ਭਾਗ ਲੈਣ ਲਈ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਗਿਆ। ਚੰਡੀਗੜ੍ਹ ਜ਼ੋਨ ਦੇ ਮਾਨਸਿਕ ਸਿਹਤ ਵਿਭਾਗ ਮੁਖੀ ਸੰਦੀਪ ਸਿੰਘ ਨੇ ਬੱਚਿਆ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕੀਤਾ। ਲੈਕਚਰਾਰ (ਰਿਟਾ.) ਕਰਨੈਲ ਸਿੰਘ ਨੇ ਵਿਦਿਆਰਥੀਆ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦਾ ਸੱਦਾ ਦਿੱਤਾ।ਇਸ ਤੋਂ ਇਲਾਵਾ ਕੁਲਵੰਤ ਸਿੰਘ ਨੇ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਵਿਗਿਆਨਕ ਸੋਚ ਅਪਨਾਉਣ ਲਈ ਸਮਝਾਇਆ। ਮੇਹਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਅਧਿਆਪਕ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਕਤ ਆਗੂਆਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਰਮਨਦੀਪ ਕੌਰ, ਅਵਤਾਰ ਸਿੰਘ, ਵਿਕਾਸ ਬਾਂਸਲ, ਮਨਜੀਤ ਸਿੰਘ, ਮਨਦੀਪ ਕੌਰ, ਗੁਰਮੀਤ ਕੌਰ, ਸ਼ੈਲੀ ਬੱਤਰਾ, ਪ੍ਰਿਤਪਾਲ ਕੌਰ, ਕਮਲੇਸ਼ ਕੁਮਾਰੀ, ਵਿਨੀਤ ਖਿੱਚੀ, ਰਵਨੀਤ ਕੌਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਛੁੱਟੀਆਂ ਚ’ ਮਾਮੇ ਪਿੰਡ
Next articleਜੀ ਡੀ ਗੋਇਨਕਾ ਸਕੂਲ ਵਿਖੇ ਇਨਵੈਸਚਰ ਸਮਾਰੋਹ ਦਾ ਆਯੋਜਨ