ਕਾਂਵੜੀਆਂ ਲਈ 24 ਜੁਲਾਈ ਤੋਂ ਉੱਤਰਾਖੰਡ ਦੀਆਂ ਸਰਹੱਦਾਂ ਬੰਦ

ਦੇਹਰਾਦੂਨ, (ਸਮਾਜ ਵੀਕਲੀ): ਉੱਤਰਾਖੰਡ ਕਾਂਵੜ ਯਾਤਰਾ ’ਤੇ ਨਿਕਲੇ ਲੋਕਾਂ ਲਈ 24 ਜੁਲਾਈ ਤੋਂ ਆਪਣੀਆਂ ਸਰਹੱਦਾਂ ਸੀਲ ਕਰ ਦੇਵੇਗਾ। ਸੂਬਾ ਸਰਕਾਰ ਨੇ ਕੋਵਿਡ-19 ਦੀ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਐਤਕੀਂ ਕਾਂਵੜ ਯਾਤਰਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ 24 ਜੁਲਾਈ ਤੋਂ ਸੂਬੇ ਦੀਆਂ ਸਰਹੱਦਾਂ ਸੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਵੜੀਆਂ ਤੋਂ ਛੁੱਟ ਹੋਰਨਾਂ ਦੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਕਾਂਵੜ ਯਾਤਰਾ 25 ਜੁਲਾਈ ਤੋਂ ਸ਼ੁਰੂ ਹੋਣੀ ਹੈ। ਆਮ ਕਰਕੇ ਵੱਡੀ ਗਿਣਤੀ ਕਾਂਵੜੀਏ ਗੰਗਾ ਦਾ ਪਵਿੱਤਰ ਜਲ ਲਿਆਉਣ ਲਈ ਹਰਿਦੁਆਰ ਵਿੱਚ ਇਕੱਤਰ ਹੁੰਦੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ‘ਵੋਟਰਜ਼ ਵ੍ਹਿਪ’ ਜਾਰੀ
Next articleਹਾਲਾਤ ਫ਼ਿਲਹਾਲ ਕੰਟਰੋਲ ਹੇਠ, ਪਰ ਕੋਵਿਡ ਨੇਮਾਂ ਦੀ ਪਾਲਣਾ ਨਾ ਹੋਈ ਤਾਂ ਵਿਗੜ ਸਕਦੇ ਨੇ: ਸਰਕਾਰ