ਉੱਤਰ ਪ੍ਰਦੇਸ਼ ਚੋਣਾਂ: ਸਵੇਰੇ 11 ਵਜੇ ਤੱਕ 23.03 ਫ਼ੀਸਦ ਵੋਟਿੰਗ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਨੌਂ ਜ਼ਿਲ੍ਹਿਆਂ ’ਚ ਆਉਂਦੀਆਂ 55 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਗਿਆ ਅਤੇ ਸਵੇਰੇ 11 ਵਜੇ ਤੱਕ 23.03 ਫੀਸਦ ਵੋਟਿੰਗ ਦਰਜ ਕੀਤੀ ਗਈ। ਇਹ 55 ਸੀਟਾਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬੁਦਾਯੂੰ, ਬਰੇਲੀ ਅਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿਚ ਆਉਂਦੀਆਂ ਹਨ। ਚੋਣ ਕਮਿਸ਼ਨ ਅਨੁਸਾਰ ਸਵੇਰੇ 11 ਵਜੇ ਤੱਕ ਸਹਾਰਨਪੁਰ ਜ਼ਿਲ੍ਹੇ ਵਿਚ 25.166 ਫੀਸਦ, ਬਿਜਨੌਰ ’ਚ 24.51, ਮੁਰਾਦਾਬਾਦ ’ਚ 25.84, ਸੰਭਲ ’ਚ 22.91, ਰਾਮਪੁਰ ’ਚ 21.58, ਅਮਰੋਹਾ ’ਚ 22.99, ਬੁਦਾਯੂੰ ’ਚ 21.95, ਬਰੇਲੀ ’ਚ 20.68 ਅਤੇ ਸ਼ਾਹਜਹਾਂਪੁਰ ’ਚ 21.55 ਫੀਸਦ ਵੋਟਿੰਗ ਹੋਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸਰੋ ਦਾ 2022 ਦਾ ਪਹਿਲਾ ਪਰੀਖਣ: ਧਰਤੀ ’ਤੇ ਨਜ਼ਰ ਰੱਖਣ ਵਾਲਾ ਉਪਗ੍ਰਹਿ ਸਫ਼ਲਤਾਪੂਰਵਕ ਪੁਲਾੜ ’ਚ ਸਥਾਪਤ
Next articleਚੰਨੀ ਦੋਵਾਂ ਹਲਕਿਆਂ ’ਚੋਂ ਹਾਰ ਰਹੇ ਨੇ: ਕੇਜਰੀਵਾਲ