ਕਾਬੁਲ, (ਸਮਾਜ ਵੀਕਲੀ): ਅਮਰੀਕੀ ਫੌਜ ਦੇ ਮੇਜਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਫੌਜੀ ਮੁਹਿੰਮ ਜਾਰੀ ਹੈ ਤੇ ਉਥੇ ਰਹਿ ਗਏ ਸਾਰੇ ਫੌਜੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਜਾਰੀ ਹਨ। ਅਮਰੀਕਾ ਵਲੋਂ ਅਫਗਾਨਿਸਤਾਨ ਵਿਚੋਂ ਵਾਪਸੀ ਵੇਲੇ ਕਾਬੁਲ ਵਿਚ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ 10 ਆਮ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਸੱਤ ਬੱਚੇ ਵੀ ਸ਼ਾਮਲ ਹਨ। ਅਮਰੀਕਾ ਵਲੋਂ ਅਜਿਹੇ ਹਮਲੇ ਸਾਲ 2001 ਵਿਚ ਵੀ ਕੀਤੇ ਗਏ ਸਨ। ਇਹ ਵੀ ਖਬਰ ਮਿਲੀ ਹੈ ਕਿ ਕਾਬੁਲ ਹਵਾਈ ਅੱਡੇ ਤੋਂ ਅਮਰੀਕਾ ਦਾ ਅੰਤਿਮ ਜਹਾਜ਼ ਉਡਾਣ ਭਰਨ ਲਈ ਤਿਆਰ ਸੀ ਤੇ ਲਗਭਗ ‘ਦੂਤਾਵਾਸ ਦਾ ਪੂਰਾ ਸਟਾਫ਼’ ਸੋਮਵਾਰ ਉੱਥੋਂ ਨਿਕਲ ਗਿਆ ਹੈ। ਤਾਲਿਬਾਨ ਇਸਮਾਲਿਕ ਸਟੇਟ (ਖੋਰਾਸਾਨ ਸੂਬਾ) ਖ਼ਿਲਾਫ਼ ਵੀ ਕਾਰਵਾਈ ਕਰ ਰਿਹਾ ਹੈ।
ਰੂਸ ਦੇ ਰਾਜਦੂਤ ਮੁਤਾਬਕ ਆਈਐੱਸਕੇਪੀ ਦੇ ਦੋ ਅਤਿਵਾਦੀਆਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਕਾਬੁਲ ਵਿਚ ਹੋਏ ਹਮਲੇ ਮਗਰੋਂ ਹੋਈਆਂ ਹਨ ਜਿਸ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਸੀ। ਇਸ ਤੋਂ ਪਹਿਲਾਂ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਅੱਜ ਸਵੇਰੇ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ ਉਸ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜਾਣਕਾਰੀ ਅਨੁਸਾਰ ਕਾਬੁਲ ਦੇ ਸਲੀਮ ਕਾਰਵਾਂ ਗੁਆਂਢ ਮੱਥੇ ਵਿੱਚ ਰਾਕੇਟਾਂ ਨਾਲ ਹਮਲੇ ਕੀਤੇ ਗੲੇੇ ਹਨ। ਚਸ਼ਮਦੀਦਾਂ ਮੁਤਾਬਕ ਧਮਾਕਿਆਂ ਤੋਂ ਫੌਰੀ ਮਗਰੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ।
ਇਕ ਚਸ਼ਮਦੀਦ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ। ਧਮਾਕਿਆਂ ਮਗਰੋਂ ਲੋਕ ਉਥੋਂ ਭੱਜ ਗਏ। ਰਾਕੇਟ ਹਮਲਿਆਂ ਦਰਮਿਆਨ ਹੀ ਹਵਾਈ ਅੱਡੇ ’ਤੇ ਅਮਰੀਕੀ ਫੌਜਾਂ ਵੱਲੋਂ ਆਪਣੇ ਕਾਰਗੋ ਜਹਾਜ਼ਾਂ ਰਾਹੀਂ ਆਪਣੇ ਸਲਾਮਤੀ ਦਸਤਿਆਂ ਨੂੰ ਉਥੋਂ ਕੱਢਣ ਦਾ ਅਮਲ ਬੇਰੋਕ ਜਾਰੀ ਹੈ। ਇਸ ਦੌਰਾਨ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਹੋਏ ਰਾਕੇਟ ਹਮਲਿਆਂ ਬਾਰੇ ਅਮਰੀਕੀ ਸਦਰ ਜੋਅ ਬਾਇਡਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly