HOME ਅੱਪਰਾ ਫਿਲੌਰ ਰੋਡ ਸੀਕੋ ਪੈਲਸ ਨੇੜੇ ਤੇਜ ਰਫਤਾਰ ਟਰੈਕਟਰ ਟਰਾਲੀ ਦੀ ਸਵਾਰੀਆਂ...

ਅੱਪਰਾ ਫਿਲੌਰ ਰੋਡ ਸੀਕੋ ਪੈਲਸ ਨੇੜੇ ਤੇਜ ਰਫਤਾਰ ਟਰੈਕਟਰ ਟਰਾਲੀ ਦੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ ਨਾਲ ਟੱਕਰ

1
ਫਿਲੌਰ/ਅੱਪਰਾ,  (ਸਮਾਜ ਵੀਕਲੀ)  ਦੀਪਾ-ਅੱਪਰਾ-ਫਿਲੌਰ ਮੁੱਖ ਮਾਰਗ ‘ਤੇ ਸੀਕ ਪੈਲੇਸ ਦੇ ਨਜ਼ਦੀਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਦੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ ਨਾਲ ਟੱਕਰ ਹੋ ਗਈ, ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਟੈਂਪੋ ਟਰੈਵਲਰ ਦੇ ਡਰਾਈਵਰ ਡਿੰਪੀ ਨੇ ਦੱਸਿਆ ਕਿ ਉਹ ਪੀ ਬੀ 01 ਬੀ 0385 ਨੰਬਰ ਟੈਂਪੋ ਟਰੈਵਲਰ ‘ਚ ਸਵਾਰੀਆਂ ਲੈ ਕੇ ਫਿਲੌਰ ਸਾਈਡ ਤੋਂ ਅੱਪਰਾ ਵੱਲ ਆ ਰਿਹਾ ਸੀ। ਸੀਕੋ ਪੈਲੇਸ ਦੇ ਨਜ਼ਦੀਕ ਅਚਾਨਕ ਹੀ ਅੱਪਰੇ ਵਲੋਂ ਆ ਰਿਹਾ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਗੁਰਤੇਗ ਰਾਈਸ ਮਿੱਲ ਦੇ ਟਰੱਕ ਪੀ ਬੀ 08 ਏ ਕਿਯੂ 7585 ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਟਰੈਵਲਰ ਨਾਲ ਟਕਰਾ ਗਿਆ। ਟਰੈਕਟਰ ਇੰਨਾ ਤੇਜ਼ ਰਫ਼ਤਾਰ ਸੀ ਕਿ ਟੱਕਰ ਹੋਣ ਉਪਰੰਤ ਟਰੈਕਟਰ ਦਾ ਅਗਲਾ ਹਿੱਸਾ ਅਤੇ ਟਰੈਵਲਰ ਦੀ ਇੱਕ ਸਾਈਡ ਭਿਆਨਕ ਰੂਪ ‘ਚ ਨੁਕਸਾਨੇ ਗਏ। ਟਰੈਵਲਰ ਸੜਕ ਤੋਂ ਹੇਠਾਂ ਉਤਰ ਗਈ, ਪਰ ਸਵਾਰੀਆਂ ਦੇ ਮਮੂਲੀ ਸੱਟਾਂ ਲੱਗੀਆਂ ਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਓਵਰਲੋਡ ਟਰੈਕਟਰ ਟਰਾਲੀਆਂ ਹਰ ਰੋਜ਼ ਰਾਤ ਨੂੰ ਲੁਧਿਆਣਾ ਵਾਲੇ ਪਾਸੇ ਤੋਂ ਤੂੜੀ ਲੂ ਕੇ ਸੈਲਾ ਖੁਰਦ ਵੱਲ ਜਾਂਦੀਆਂ ਹਨ। ਦਿਨ ਸਮੇਂ ਜਦੋਂ ਇਹ ਟਰੈਕਟਰ ਟਰਾਲੀਆਂ ਵਾਪਸ ਆਉਂਦੇ ਹਨ ਤਾਂ ਤੇਜ਼ ਰਫ਼ਤਾਰੀ ਨਾਲ ਮੌਤ ਨੂੰ ਮਖੌਲਾਂ ਕਰਦੇ ਲੰਘਦੇ ਹਨ ਕਿਸੇ ਗੱਡੀ ਵਾਲੇ ਨੂੰ ਸਾਈਡ ਵੀ ਨਹੀਂ ਦਿੰਦੇ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਹਨ। ਪ੍ਰਸਾਸ਼ਨ ਵਲੋਂ ਇਹਨਾਂ ਦੀ ਤੇਜ਼ ਰਫ਼ਤਾਰੀ ਅਤੇ ਓਵਰਲੋਡ ਚੱਲਣ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜਲੰਧਰ ਦੇ ਦਰਸ਼ਕਾਂ ਨੂੰ ਅੱਜ ਸਟੈਂਡ-ਅੱਪ ਕਮੇਡੀ ਨਾਲ ਹਸਾਉਣਗੇ ਜਸਵੰਤ ਸਿੰਘ ਰਾਠੌਰ
Next articleਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਫੂਕੀਆਂ ਗਈਆਂ ਕਾਪੀਆਂ