HOME ਜਲੰਧਰ ਦੇ ਦਰਸ਼ਕਾਂ ਨੂੰ ਅੱਜ ਸਟੈਂਡ-ਅੱਪ ਕਮੇਡੀ ਨਾਲ ਹਸਾਉਣਗੇ ਜਸਵੰਤ ਸਿੰਘ ਰਾਠੌਰ

ਜਲੰਧਰ ਦੇ ਦਰਸ਼ਕਾਂ ਨੂੰ ਅੱਜ ਸਟੈਂਡ-ਅੱਪ ਕਮੇਡੀ ਨਾਲ ਹਸਾਉਣਗੇ ਜਸਵੰਤ ਸਿੰਘ ਰਾਠੌਰ

2
ਜਲੰਧਰ  (ਸਮਾਜ ਵੀਕਲੀ)   ( ਬਲਦੇਵ ਸਿੰਘ ਬੇਦੀ ) ਹਾਸਿਆਂ ਦੀ ਬਰਸਾਤ ਲੈ ਕੇ ਜਸਵੰਤ ਸਿੰਘ ਰਾਠੌਰ ਅੱਜ ਡੇਵਿਏਟ ਕਾਲਜ ਜਲੰਧਰ ਵਿੱਚ ਵੀ.ਸੀ.ਆਰ ਤੋਂ ਪੀ.ਵੀ.ਆਰ ਰਾਹੀਂ ਦਰਸ਼ਕਾਂ ਦੇ ਦਿਲ ਜਿੱਤਣ ਆ ਰਹੇ ਹਨ। ਇਹ ਸ਼ੋਅ ਸਿਰਫ਼ ਮਨੋਰੰਜਨ ਨਹੀਂ, ਬਲਕਿ ਪੁਰਾਣੀਆਂ ਯਾਦਾਂ ਅਤੇ ਆਪਣੇ ਨਿਵੇਕਲੇ ਹਾਸੇ ਦਾ ਇਕ ਸੁਨਹਿਰਾ ਮਿਲਾਪ ਹੋਵੇਗਾ। ਗ਼ੌਰਤਲਬ ਹੈ ਕਿ ਰਾਠੌਰ ਦਾ ਕਮੇਡੀ ਸਫ਼ਰ 2007 ਵਿੱਚ ਐਮ.ਐਚ.ਵਨ. ਦੇ ਲੋਕਪ੍ਰਿਯ ਪ੍ਰੋਗਰਾਮ “ਹੱਸਦੇ ਹਸਾਂਦੇ ਰਹੋ” ਤੋਂ ਸ਼ੁਰੂ ਹੋਇਆ, ਜਿੱਥੇ ਉਹ ਜਿੱਤਕੇ ਚੈਂਪਿਅਨ ਬਣੇ। ਇਸ ਜਿੱਤ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ। ਤਦੋਂ ਤੋਂ ਲੈ ਕੇ ਹੁਣ ਤੱਕ ਉਹ 12 ਪੰਜਾਬੀ ਅਤੇ 3 ਹਿੰਦੀ ਫ਼ਿਲਮਾਂ ਵਿੱਚ ਆਪਣਾ ਅਦਾਕਾਰੀ ਜਲਵਾ ਵੀ ਦਿਖਾ ਚੁੱਕੇ ਹਨ। ਦੁਨੀਆ ਭਰ ਵਿੱਚ 1500 ਤੋਂ ਵੱਧ ਲਾਈਵ ਕਮੇਡੀ ਸ਼ੋਅ ਕਰਨਾ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਸਾਫ਼ ਪ੍ਰਮਾਣ ਹੈ। ਮਿਮਿਕਰੀ ਰਾਠੌਰ ਦੀ ਸਭ ਤੋਂ ਵੱਡੀ ਤਾਕਤ ਹੈ। ਲਾਫਟਰ ਚੈਲੇਂਜ ਵਿੱਚ ਸੁਨੀਲ ਸ਼ੈੱਟੀ ਦੀ ਉਨ੍ਹਾਂ ਵੱਲੋਂ ਕੀਤੀ ਨਕਲ ਨੇ ਨਾ ਸਿਰਫ਼ ਦਰਸ਼ਕਾਂ ਨੂੰ ਹੈਰਾਨ ਕੀਤਾ, ਸਗੋਂ ਖੁਦ ਸੁਨੀਲ ਸ਼ੈੱਟੀ ਨੇ ਵੀ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਉਹ ਮੰਨਦੇ ਹਨ ਕਿ ਕਮੇਡੀ ਪਰਿਵਾਰਕ ਹੋਣੀ ਚਾਹੀਦੀ ਹੈ, ਇਸ ਲਈ ਉਹ ਕਦੇ ਵੀ ਦੋਹਰੇ ਅਰਥਾਂ ਵਾਲੀ ਕਮੇਡੀ ਨਹੀਂ ਕਰਦੇ। ਸਮੇਂ ਦੇ ਨਵੇਂ ਦੌਰ ਨਾਲ ਕਦਮ ਮਿਲਾਉਂਦੇ ਹੋਏ, ਜਸਵੰਤ ਸਟੈਂਡ-ਅੱਪ ਕਮੇਡੀ ਨੂੰ ਆਪਣੀ ਨਵੀਂ ਪਛਾਣ ਬਣਾ ਰਹੇ ਹਨ। ਅੱਜ ਹੋਣ ਵਾਲਾ ਇਹ ਸ਼ੋਅ ਇਸ ਸਫ਼ਰ ਦਾ ਇਕ ਹੋਰ ਮਹੱਤਵਪੂਰਨ ਪੜਾਅ ਸਾਬਤ ਹੋਵੇਗਾ ਜਿੱਥੇ ਪਰਿਵਾਰਕ ਭਰਪੂਰ ਮਨੋਰੰਜਨ ਕਮੇਡੀ ਦਾ ਜਲੰਧਰੀਏ ਲਾਹਾ ਲੈਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਮੇਵਾਲ ਦਾ ਛਿੰਝ ਮੇਲਾ ਮਿਤੀ 25 ਨਵੰਬਰ ਨੂੰ
Next articleਅੱਪਰਾ ਫਿਲੌਰ ਰੋਡ ਸੀਕੋ ਪੈਲਸ ਨੇੜੇ ਤੇਜ ਰਫਤਾਰ ਟਰੈਕਟਰ ਟਰਾਲੀ ਦੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ ਨਾਲ ਟੱਕਰ