ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨੂੰ ਵਕੀਲ ਭਾਈਚਾਰੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ

ਜਲੰਧਰ (ਸਮਾਜ ਵੀਕਲੀ)- ਅੱਜ ਮਿਤੀ 26.08.21 ਨੂੰ ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਵਿਰਾਸਤ ਪੰਜਾਬੀ ਹਵੇਲੀ ਜਲੰਧਰ ਵਿਚ ਹੋਈ ।ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਸਿਰਕਤ ਕੀਤੀ ਗਈ। ਜਿਸ ਵਿੱਚ ਮਾਨਯੋਗ ਜਸਵੰਤ ਰਾਏ ( ਇੰਜੀ) ਲੋਕ ਸਭਾ ਤੇ ਜੋਨ ਇੰਚਾਰਜ- ਜਲੰਧਰ, ਐਡਵੋਕੇਟ ਵਿਜੈ ਬੱਧਣ ਸਕੱਤਰ ਪੰਜਾਬ ਬਸਪਾ ,ਮਾਨਯੋਗ ਵਿਜੈ ਯਾਦਵ ਸ਼ਹਿਰੀ ਪ੍ਰਧਾਨ ਬਸਪਾ ਜਲੰਧਰ, ਅਤੇ ਮਾਨਯੋਗ ਜਗਦੀਸ਼ ਸ਼ੇਰਪੁਰੀ ਪ੍ਰਧਾਨ ਜਲੰਧਰ ਦਿਹਾਤੀ ਬਸਪਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ।ਜਿਸ ਦੌਰਾਨ ਅਗਾਮੀ 2022 ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਗਠਜੋੜ ਨੂੰ ਸਫਲ ਬਨਾਉਣ ਵਾਸਤੇ ਨੀਤੀਗਤ ਵਿਚਾਰ ਚਰਚਾ ਹੋਈ।

ਮਾਨਯੋਗ ਜਸਵੰਤ ਰਾਏ ਜੀ ਤੇ ਹਾਜਰ ਬਸਪਾ ਸੀਨੀਅਰ ਲੀਡਰਸ਼ਿਪ ਵਲੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀਆਂ ਗਤੀਵਿਧੀਆਂ ਤੇ ਭਵਿੱਖ ਦੀ ਰੂਪ ਰੇਖਾ ਤੇ ਵਿਸਥਾਰਪੂਰਵਕ ਚਰਚਾ ਕੀਤੀ । ਐਡਵੋਕੇਟ ਪ੍ਰਿਤਪਾਲ ਵਾਈਸ ਪ੍ਰਧਾਨ ਜਲੰਧਰ ਉਤਰੀ ਬਸਪਾ ਤੇ ਭਰੋਸਾ ਦਿਵਾਇਆ ਕੇ ਇਸ ਗਠਬੰਧਨ ਨੂੰ ਕਾਮਯਾਬ ਕਰਨ ਵਾਸਤੇ ਬਸਪਾ ਹਾਈਕਮਾਨ ਜੋ ਦੀਸ਼ਾ ਨਿਰਦੇਸ਼ ਕਰੇ ਗੀ ਓਹਨਾ ਨੂ ਪੁਰੀ ਤਨਦੇਹੀ ਨਾਲ ਨਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਐਡਵੋਕੇਟ ਨਰਿੰਦਰ ਕੁਮਾਰ, ਬਲਦੇਵ ਪ੍ਰਕਾਸ਼ ਰਲ੍ਹ, ਤਜਿੰਦਰ ਬੱਧਣ, ਰਾਜਿੰਦਰ ਬੋਪਾਰਾਏ ਜੀ ਨੇ ਵੀ ਗੱਠਬੰਦ ਨੂੰ ਕਾਮਯਾਬ ਕਰਨ ਲਈ ਆਪਣੇ ਕੀਮਤੀ ਵਿਚਾਰ ਸਾਂਜੇ ਕੀਤੇ। ਐਡਵੋਕੇਟ ਹਰਪ੍ਰੀਤ ਸਿੰਘ ਬੱਧਣ ਤੇ ਐਡਵੋਕੇਟ ਸੰਨੀ ਕੁਮਾਰ ਜੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ ਗਈ।

ਇਸ ਦੌਰਾਨ ਐਡਵੋਕੇਟ ਪ੍ਰਿਤਪਾਲ ਸਿੰਘ ਵਾਈਸ ਪ੍ਰਧਾਨ ਬਸਪਾ ਹਲਕਾ ਜਲੰਧਰ ਉਤਰੀ, ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਸਾਬਕਾ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ, ਐਡਵੋਕੇਟ ,ਐਡਵੋਕੇਟ ਨਰਿੰਦਰ ਸਿੰਘ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ, ਐਡਵੋਕੇਟ ਜਗਜੀਵਨ ਰਾਮ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਸਤਪਾਲ ਵਿਰਦੀ, ਐਡਵੋਕੇਟ ਰਜਿੰਦਰ ਬੋਪਾਰਾਏ, ਐਡਵੋਕੇਟ ਪਵਨ ਵਿਰਦੀ, ਐਡਵੋਕੇਟ ਰਾਜਿੰਦਰ ਕੁਮਾਰ ਮਹਿਮੀ, ਐਡਵੋਕੇਟ ਰਾਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਰਾਜ ਕੁਮਾਰ ਬੇਂਸ, ਐਡਵੋਕੇਟ ਤਜਿੰਦਰ ਕੁਮਾਰ ਬੱਧਣ, ਐਡਵੋਕੇਟ ਮਧੂ ਰਚਨਾਂ, ਐਡਵੋਕੇਟ ਕੁਲਦੀਪ ਕੁਮਾਰ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਕਿਰਨ ਸ਼ੇਰਪੁਰੀ, ਐਡਵੋਕੇਟ ਯੁਵਰਾਜ ਸਿੰਘ, ਐਡਵੋਕੇਟਪਿਯੂਸ਼ ਅਨੰਦ, ਐਡਵੋਕੇਟ ਪ੍ਰੀਤਮ ਸਭਰਵਾਲ, ਐਡਵੋਕੇਟ ਕਰਨ ਸਹਿਜਲ, ਐਡਵੋਕੇਟ ਗੁਰਸ਼ਰਨ ਦਿਓਲ, ਐਡਵੋਕੇਟ ਵਰੁਣ ਸਿੱਧੂ, ਐਡਵੋਕੇਟ ਵਾਜਵਾ ਐਡਵੋਕੇਟ ਹਰਮੇਸ਼ ਦੁਗ, ਐਡਵੋਕੇਟ ਨਵਜੋਤ ਵਿਰਦੀ, ਉਘੇ ਲੇਖਕ ਮੋਹਣ ਲਾਲ ਫਿਲੋਰੀਆਂ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਕਰਨ ਖੁੱਲਰ ਅਤੇ ਹੋਰ ਵਕੀਲ ਸਹਿਵਾਂਨ ਸਮਾਗਮ ਵਿਚ ਮੌਜੂਦ ਰਹੇ।

Previous articleTaliban, Panjshir resistance not to attack each other
Next article3rd Test: Root’s 3rd ton of series puts England in complete control