‌ ‘ਵਿਧਾਨ ਸਭਾ ਵਿੱਚ…’

(ਸਮਾਜ ਵੀਕਲੀ)

ਵਿਧਾਨ ਸਭਾ ਵਿੱਚ ਲੀਡਰੋ ਚੁੱਕੋ ਮੁੱਦੇ,
ਸਾਰੇ ਆਪਣਾ ਫਰਜ਼ ਨਿਭਾਓ ਤੁਸੀਂ।

ਦੋਵੇਂ ਧਿਰਾਂ ਨੂੰ ਵੇਖਦੇ ਲਾਈਵ ਲੋਕੀ,
ਐਤਕੀਂ ਨਵੀਂ ਹੀ ਪਿਰਤ ਪਾਓ ਤੁਸੀਂ।

ਸੱਭਿਅਕ ਤਰੀਕੇ ਨਾਲ ਇੱਥੇ ਬੋਲੋ ਸਾਰੇ,
ਪਿਛਲੀ ਰੀਤ ਨਾ ਹੁਣ ਅਪਣਾਓ ਤੁਸੀਂ।

ਵਿਰੋਧ ਕਰੋ ਜਿਸਦਾ ਵੀ ਵਿਰੋਧ ਬਣਦਾ,
ਬੇ-ਅਕਲੀ ਨਾ ਇੱਥੇ ਦਿਖਾਓ ਤੁਸੀਂ।

ਪੂਰੇ ਦੇਸ਼ ਵਿੱਚ ਤੁਹਾਡੀਆਂ ਹੋਣ ਸਿਫ਼ਤਾਂ,
ਇਥੇ ਐਸਾ ਚੰਗਾ ਰੋਲ ਨਿਭਾਓ ਤੁਸੀਂ।

ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article‘ਜ਼ਿੰਦਗੀ’ ਗੀਤ ਨੂੰ ਇੰਨਾਂ ਪਿਆਰ ਦੇਣ ਲਈ ਸਾਰਿਆਂ ਸ੍ਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ – ਗਾਇਕ ਅਮਰੀਕ ਮੀਕਾ ਜਰਮਨੀ
Next articleਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸ਼ਹੀਦ ਊਧਮ ਸਿੰਘ ਦੇ ਘਰ ਤੋਂ