*ਮਾਤਾ ਸਵਰਨ ਦੇਵਾ (ਯੂ.ਕੇ) ਤੇ ਛੋਟੇ ਮਾਤਾ ਸੀਤੇ ਮਾਤਾ (ਯੂ. ਕੇ) ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜ਼ਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਫੁੱਟਬਾਲ ਕਲੱਬ ਅੱਪਰਾ ਵਲੋਂ ਸਮੂਹ ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਫੁੱਟਬਾਲ ਟੂਰਨਾਮੈਂਟ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ 48 ਕਿਲੋਗ੍ਰਾਮ ‘ਚ ਇਲਾਕੇ ਭਰ ਤੋਂ ਲਗਭਗ 16 ਟੀਮਾਂ ਤੇ ਓਪਨ ‘ਚ 32 ਟੀਮਾਂ ਨੇ ਭਾਗ ਲਿਆ | 48 ਕਿਲੋਗ੍ਰਾਮ ‘ਚ ਫਾਈਨਲ ਮੁਕਾਬਲਾ ਗੋਰਾਇਆ ਤੇ ਲਾਂਦੜਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ | ਇਸ ਇਕਤਰਫਾ ਮੁਕਾਬਲੇ ‘ਚ ਗੋਰਾਇਆ ਨੇ ਲਾਂਦੜਾ ਨੂੰ 3-0 ਨਾਲ ਹਰਾ ਕੇ ਟੂਰਨਾਮੈਂਟ ਆਪਣੇ ਨਾਂ ਕਰ ਲਿਆ | ਟੂਨਾਮੈਂਟ ਦਾ ਓਪਨ ਦਾ ਮੁਕਾਬਲਾ ਦੁਸਾਂਝ ਖੁਰਦ ਤੇ ਜਗਤਪੁਰ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ | ਇਸ ਮੁਕਾਬਲੇ ‘ਚ ਜਗਤਪੁਰ ਨੇ ਦੁਸਾਂਝ ਖੁਰਦ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਆਪਣੇ ਨਾਂ ਕਰ ਲਿਆ | ਇਸ ਮੌਕੇ ਇਨਾਮਾਂ ਦੀ ਵੰਡ ਕਰਨ ਲਈ ਮਾਤਾ ਸਵਰਨ ਦੇਵਾ (ਯੂ.ਕੇ) ਤੇ ਛੋਟੇ ਮਾਤਾ ਸੀਤੇ ਮਾਤਾ (ਯੂ. ਕੇ) ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜ਼ਰ, ਜਦਕਿ ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ, ਰੂਪ ਲਾਲ ਪੰਚ, ਪਿ੍ੰਸੀਪਲ ਸ਼ਿਵ ਕੁਮਾਰ ਗੌਤਮ, ਹਰਜੀਤ ਸਿੰਧੂ ਪੰਚ, ਬਾਲ ਕਿਸ਼ਨ ਖੋਸਲਾ ਸਾਬਕਾ ਪੰਚ, ਵਿਨੋਦ ਕੁਮਾਰ ਸੋਨੀ, ਗੋਲਡੀ ਦਾਦਰਾ, ਮੁਕੇਸ਼ ਦਾਦਾਰਾ, ਹਰਮੇਸ਼ ਮੇਸੀ ਚੰਦੜ੍ਹ, ਗਿਆਨ ਸਿੰਘ ਸਾਬਕਾ ਸਰਪੰਚ, ਡਾ. ਸੋਮਨਾਥ ਸਾਬਕਾ ਪੰਚ, ਕੁਲਦੀਪ ਸਿੰਘ ਜੌਹਲ ਪੰਚ, ਰਾਜੂ ਸਟੂਡੀਓ, ਮੋਹਣ ਲਾਲ ਬੈਂਕ ਕਰਮਚਾਰੀ ਕਟਾਣਾ, ਕੁਲਵਿੰਦਰ ਕਿੰਦਾ ਅੱਪਰਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਜੈਤੂ ਤੇ ਉਪ ਜੈਤੂ ਟੀਮਾਂ ਨੂੰ ਆਕਸ਼ਕ ਨਕਦ ਇਨਾਮ ਵੱਡੇ ਕੱਪ ਤੇ ਸਾਰੇ ਹੀ ਖਿਡਾਰੀਆਂ ਨੂੰ ਯਾਦਾਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਇਸ ਮੌਕੇ ਸਮੂਹ ਦਾਨੀਂ ਸੱਜਣਾਂ, ਗ੍ਰਾਮ ਪੰਚਾਇਤ ਅੱਪਰਾ ਤੇ ਇਲਾਕੇ ਦੇ ਮੋਹਤਬਰਾਂ ਨੂੰ ਵੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖਿਡਾਰੀਆਂ ਤੇ ਮੋਹਤਬਰਾਂ ਲਈ ਖਾਣੇ ਤੇ ਰਿਫਰੈਸ਼ਮੈਂਟ ਦੀ ਵੀ ਪ੍ਰਬੰਧ ਕੀਤਾ ਗਿਆ ਸੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly