HOME ਵਿਕਰਮਸਿੰਘ ਚੌਧਰੀ ਵਲੋਂ ਅੱਪਰਾ ਵਿਖੇ ਕਾਂਗਰਸੀ ਉਮੀਦਵਾਰਾਂ ਲਈ ਡੋਰ-ਟੂ-ਡੋਰ ਪ੍ਰਚਾਰ

ਵਿਕਰਮਸਿੰਘ ਚੌਧਰੀ ਵਲੋਂ ਅੱਪਰਾ ਵਿਖੇ ਕਾਂਗਰਸੀ ਉਮੀਦਵਾਰਾਂ ਲਈ ਡੋਰ-ਟੂ-ਡੋਰ ਪ੍ਰਚਾਰ

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਸਮਤ ਅਜ਼ਮਾਈ ਕਰ ਰਹੇ ਕਾਂਗਰਸੀ ਉਮੀਦਵਾਰਾਂ, ਜ਼ਿਲ੍ਹਾ ਪ੍ਰੀਸ਼ਦ ਅੱਪਰਾ ਜ਼ੋਨ ਉਮੀਦਵਾਰ ਰਾਜਵਿੰਦਰ ਰਾਜ ਮੁਠੱਡਾ ਅਤੇ ਬਲਾਕ ਸੰਮਤੀ ਜ਼ੋਨ ਅੱਪਰਾ ਉਮੀਦਵਾਰ ਰਜੇਸ਼ ਕੁਮਾਰ ਸੋਨੂੰ ਬਾਬਾ ਲਈ ਕਸਬਾ ਅੱਪਰਾ ਬਜ਼ਾਰਾਂ ਤੇ ਵੱਖ-ਵੱਖ ਮੁਹੱਲਿਆਂ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਉਹਨਾਂ ਨੇ ਰਾਜੇਸ਼ ਕੁਮਾਰ ਸੋਨੂੰ ਬਾਬਾ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਾਜਵਿੰਦਰ ਮੁਠੱਡਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਨੰਬਰਦਾਰ ਗਿਆਨ ਸਿੰਘ ਸਾਬਕਾ ਸਰਪੰਚ ਅੱਪਰਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਪ੍ਰੀਤ ਕੌਰ ਸਹੋਤਾ, ਗੁਰਪਾਲ ਸਿੰਘ ਸਹੋਤਾ, ਗੋਲਡੀ ਦਾਦਰਾ, ਸੋਮ ਦੱਤ ਸੋਮੀ, ਸੋਮ ਨਾਥ ਸਾਬਕਾ ਮੈਂਬਰ ਪੰਚਾਇਤ, ਬੰਟੀ ਬਜਾਜ, ਬਾਰੂ ਰਾਮ ਆੜ੍ਹਤੀਆ, ਵਿਨੋਦ ਕੁਮਾਰ ਸੋਨੀ, ਰਘਵੀਰ ਸਿੰਘ ਪੱਪਾ ਬੇਦੀ, ਹਰਬੰਸ ਲਾਲ ਮੈਂਬਰ ਪੰਚਾਇਤ, ਕਾਲਾ ਟਿੱਕੀਆਂ ਵਾਲਾ ਕੇ. ਟੀ., ਕੁਲਵਿੰਦਰ ਕਿੰਦਾ ਸਾਬਕਾ ਮੈਂਬਰ ਪੰਚਾਇਤ, ਵਿਜੇ ਸਟੂਡੀਓ ਅਤੇ ਨਾਥ ਰਾਮ ਸਹੋਤਾ ਅਤੇ ਵੱਡੀ ਗਿਣਤੀ ‘ਚ ਸਮਰਥਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਸਪਾ ਦੇ ਉਮੀਦਵਾਰ ਠੇਕੇਦਾਰ ਮਨਜੀਤ ਸਿੰਘ ਜੀਤੀ ਅੱਪਰਾ ਅਤੇ ਕੁਲਵਿੰਦਰ ਕੌਰ ਪੰਚ ਚੱਕ ਸਾਹਬੂ (ਜੋਨ ਮੰਡੀ) ਦਾ ਚੋਣ ਪ੍ਰਚਾਰ ਸਿਖਰਾਂ ਤੇ
Next articleWhat has Kanshi Ram’s Bahujan Politics done to the Ambedkarite Political, Social and Buddhist Movements of Dalits?